Andaman and Nicobar ਵਿੱਚ ਰੁੱਖਾਂ ਦੀ ਵਾਢੀ ‘ਤੇ Seechewal ਨੇ ਜਤਾਈ ਚਿੰਤਾ

Andaman and Nicobar ਵਿੱਚ ਰੁੱਖਾਂ ਦੀ ਵਾਢੀ ‘ਤੇ Seechewal ਨੇ ਜਤਾਈ ਚਿੰਤਾ

ਸੁਲਤਾਨਪੁਰ ਲੋਧੀ  (ਮਨੀਸ਼ ਰਿਹਾਨ ) : ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੰਡੇਮਾਨ-ਨਿਕੋਬਾਰ ਵਿੱਚ ਤਕਰੀਬਨ ਡੇਢ ਕਰੋੜ ਰੁੱਖਾਂ ਦੀ ਵਾਢੀ ਸਬੰਧੀ ਤਜਵੀਜ਼ਤ ਯੋਜਨਾ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕੇਂਦਰੀ ਜੰਗਲਾਤ ਅਤੇ ਵਾਤਾਵਰਨ ਮੰਤਰੀ ਨੂੰ ਪੱਤਰ ਲਿਖ ਕੇ 80 ਹਜ਼ਾਰ ਕਰੋੜ ਰੁਪਏ ਦੇ ਇਸ ਪ੍ਰਾਜੈਕਟ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਆਲਮੀ ਤਪਸ਼ ਅਤੇ ਜਲਵਾਯੂ ਤਬਦੀਲੀ ਦੇ ਦੌਰ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਰੁੱਖਾਂ ਦੀ ਵਾਢੀ ਵਿਨਾਸ਼ਕਾਰੀ ਸਾਬਤ ਹੋਵੇਗੀ। ਇਸ ਖੇਤਰ ਵਿੱਚ ਕਈ ਦੁਰਲੱਭ ਜੀਵ-ਜੰਤੂ ਅਤੇ ਸਦੀਆਂ ਤੋਂ ਬਾਹਰੀ ਦੁਨੀਆ ਤੋਂ ਕੱਟੀਆਂ ਆਦਿਵਾਸੀ ਜਨਜਾਤੀਆਂ ਰਹਿੰਦੀਆਂ ਹਨ, ਜਿਨ੍ਹਾਂ ਦਾ ਜੀਵਨ ਪੂਰੀ ਤਰ੍ਹਾਂ ਇਨ੍ਹਾਂ ਜੰਗਲਾਂ ’ਤੇ ਨਿਰਭਰ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਇਸ ਮਾਮਲੇ ਵਿੱਚ ਗੰਭੀਰ ਹੈ।

Share: