Israel ‘ਚ ਲਾਜ਼ਮੀ Military Service ਖ਼ਿਲਾਫ਼ ਸੜਕਾਂ ‘ਤੇ ਉੱਤਰੇ ਯਹੂਦੀ

Israel ‘ਚ ਲਾਜ਼ਮੀ Military Service ਖ਼ਿਲਾਫ਼ ਸੜਕਾਂ ‘ਤੇ ਉੱਤਰੇ ਯਹੂਦੀ

ਯੇਰੂਸ਼ਲਮ : ਇਜ਼ਰਾਈਲ ’ਚ ਹਜ਼ਾਰਾਂ ਅਤਿ-ਰੂੜੀਵਾਦੀ ਯਹੂਦੀਆਂ ਨੇ ਲਾਜ਼ਮੀ ਸੈਨਾ ਭਰਤੀ ਖ਼ਿਲਾਫ਼ ਅੱਜ ਰੋਸ ਮੁਜ਼ਾਹਰੇ ਕੀਤੇ। ਇਸ ਦੌਰਾਨ ਉਨ੍ਹਾਂ ਸੜਕਾਂ ਜਾਮ ਕਰ ਦਿੱਤੀਆਂ, ਰੇਲ ਆਵਾਜਾਈ ’ਚ ਅੜਿੱਕਾ ਪਾਇਆ ਅਤੇ ਕੁਝ ਥਾਵਾਂ ’ਤੇ ਕਾਰਾਂ ਸਾੜ ਦਿੱਤੀਆਂ। ਇਜ਼ਰਾਇਲੀ ਪੁਲੀਸ ਨੇ ਕਿਹਾ ਕਿ ਮੁਜ਼ਾਹਰਾਕਾਰੀਆਂ ਨੇ ਕਈ ਅਹਿਮ ਚੌਕਾਂ ’ਤੇ ਆਵਾਜਾਈ ਠੱਪ ਕਰ ਦਿੱਤੀ ਅਤੇ ਬੱਸ ਤੋਂ ਉਤਰੇ ਸੈਨਿਕ ’ਤੇ ਹਮਲਾ ਕਰ ਦਿੱਤਾ। ਭੀੜ ਨੂੰ ਕਾਬੂ ਕਰਨ ਲਈ ਪੁਲੀਸ ਨੂੰ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕਰਨੀ ਪਈ। ਇਸ ਪ੍ਰਦਰਸ਼ਨ ਨਾਲ ਦੇਸ਼ ਦੇ ਮੱਧ ਖੇਤਰ ’ਚ ਆਮ ਜੀਵਨ ਤਕਰੀਬਨ ਠੱਪ ਹੋ ਗਿਆ। ਯੇਰੂਸ਼ਲਮ ਅਤੇ ਤਲ ਅਵੀਵ ’ਚ ਪ੍ਰਮੁੱਖ ਰਾਜਮਾਰਗ ਬੰਦ ਹੋ ਗਏ ਅਤੇ ਜਨਤਕ ਟਰਾਂਸਪੋਰਟ ਸੇਵਾਵਾਂ ਵੀ ਪ੍ਰਭਾਵਿਤ ਰਹੀਆਂ। ਇਜ਼ਰਾਈਲ ਵਿੱਚ ਜ਼ਿਆਦਾਤਰ ਯਹੂਦੀ ਪੁਰਸ਼ਾਂ ਅਤੇ ਔਰਤਾਂ ਲਈ ਫੌਜੀ ਸੇਵਾ ਲਾਜ਼ਮੀ ਹੈ। ਸਿਆਸੀ ਤੌਰ ’ਤੇ ਅਸਰ-ਰਸੂਖ਼ ਵਾਲੀਆਂ ਅਤਿ-ਰੂੜੀਵਾਦੀ ਪਾਰਟੀਆਂ ਸਾਲਾਂ ਤੋਂ ਆਪਣੇ ਹਮਾਇਤੀਆਂ ਲਈ ਅਜਿਹੀ ਛੋਟ ਹਾਸਲ ਕਰਦੀਆਂ ਰਹੀਆਂ ਹਨ, ਜਿਸ ਤਹਿਤ ਉਹ ਫੌਜ ਵਿੱਚ ਭਰਤੀ ਹੋਣ ਦੀ ਥਾਂ ਧਾਰਮਿਕ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਾਈ ਕਰ ਸਕਦੇ ਹਨ। ਹੁਣ ਇਹ ਛੋਟ ਖ਼ਤਰੇ ਵਿੱਚ ਪੈਂਦੀ ਦਿਖਾਈ ਦੇ ਰਹੀ ਹੈ। ਇਜ਼ਰਾਈਲ ਵਿੱਚ ਵੱਡੀ ਗਿਣਤੀ ਇਸ ਪ੍ਰਣਾਲੀ ਤੋਂ ਖ਼ਫ਼ਾ ਹਨ। ਇਹ ਰੋਸ ਅਜਿਹੇ ਸਮੇਂ ਵਿੱਚ ਹੋਰ ਵਧ ਗਿਆ ਹੈ ਜਦੋਂ ਦੇਸ਼ ਦੀ ਫੌਜ ਦਬਾਅ ਹੇਠ ਹੈ ਅਤੇ ਕਈ ਨਾਗਰਿਕਾਂ ਨੂੰ ਵਾਰ-ਵਾਰ ਮੋਰਚੇ ’ਤੇ ਪਰਤਣਾ ਪਿਆ ਹੈ।

Share: