ਪਹਿਲੀ ਅਕਤੂਬਰ ਤੋਂ Srinagar Airport ਤੋਂ ਉਡਾਣਾਂ ਬੰਦ

ਪਹਿਲੀ ਅਕਤੂਬਰ ਤੋਂ Srinagar Airport ਤੋਂ ਉਡਾਣਾਂ ਬੰਦ

ਸ੍ਰੀਨਗਰ : ਸ੍ਰੀਨਗਰ ਕੌਮਾਂਤਰੀ ਹਵਾਈ ਅੱਡੇ ਤੋਂ ਪਹਿਲੀ ਅਕਤੂਬਰ ਤੋਂ 15 ਦਿਨਾਂ ਲਈ ਸਾਰੀਆਂ ਉਡਾਣਾਂ ਮੁਕੰਮਲ ਰੂਪ ਵਿੱਚ ਬੰਦ ਰਹਿਣਗੀਆਂ। ਰਨਵੇਅ ਦੀ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਇਹ ਫ਼ੈਸਲਾ ਜੰਮੂ ਕਸ਼ਮੀਰ ਦੇ ਸੈਰ-ਸਪਾਟੇ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਅਕਤੂਬਰ ਦੌਰਾਨ ਦੁਰਗਾ ਪੂਜਾ ਦੀਆਂ ਛੁੱਟੀਆਂ ਕਾਰਨ ਇੱਥੇ ਵੱਡੀ ਗਿਣਤੀ ਸੈਲਾਨੀ ਪਹੁੰਚਦੇ ਹਨ। ਟਰੈਵਲ ਅਪਰੇਟਰਾਂ ਨੂੰ ਖਦਸ਼ਾ ਹੈ ਕਿ ਇਸ ਨਾਲ ਬੁਕਿੰਗਾਂ ਰੱਦ ਹੋਣਗੀਆਂ।  ਹਵਾਈ ਅੱਡਾ ਅਫਸਰਾਂ ਅਨੁਸਾਰ ਸੇਵਾਵਾਂ ਪੂਰੀ ਤਰ੍ਹਾਂ ਬੰਦ ਕਰਨ ਤੋਂ ਪਹਿਲਾਂ ਜੁਲਾਈ ਮਹੀਨੇ ਤੋਂ ਹਰ ਹਫ਼ਤੇ ਦੋ ਦਿਨ ਉਡਾਣਾਂ ਬੰਦ ਰੱਖੀਆਂ ਜਾਣਗੀਆਂ। ਭਾਰਤੀ ਹਵਾਈ ਫ਼ੌਜ ਵੱਲੋਂ ਜਾਰੀ ਹਦਾਇਤਾਂ ਕਾਰਨ ਬੀਤੀ 6 ਅਪਰੈਲ ਤੋਂ ਹੀ ਉਡਾਣਾਂ ਦਾ ਸਮਾਂ ਘਟਾ ਕੇ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਕੀਤਾ ਹੋਇਆ ਹੈ। ਸੈਰ-ਸਪਾਟਾ ਖੇਤਰ ਨਾਲ ਜੁੜੀਆਂ ਸੰਸਥਾਵਾਂ ਨੇ ਸਰਕਾਰ ਨੂੰ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।

Share: