IPL: Punjab ਨੂੰ ਹਰਾ ਕੇ Bengaluru ਪਲੇਅਆਫ ’ਚ ਪੁੱਜਿਆ

IPL: Punjab ਨੂੰ ਹਰਾ ਕੇ Bengaluru ਪਲੇਅਆਫ ’ਚ ਪੁੱਜਿਆ

ਧਰਮਸ਼ਾਲਾ: ਰੌਇਲ ਚੈਲੈਂਜਰਜ਼ ਬੰਗਲੂਰੂ (ਆਰ ਸੀ ਬੀ) ਅੱਜ ਇੱਥੇ ਪੰਜਾਬ ਕਿੰਗਜ਼ ਨੂੰ 23 ਦੌੜਾਂ ਨਾਲ ਹਰਾ ਕੇ ਆਈ ਪੀ ਐੱਲ ਪਲੇਅਆਫ ਵਿੱਚ ਪੁੱਜਣ ਵਾਲੀ ਪਹਿਲੀ ਟੀਮ ਬਣ ਗਈ ਹੈ। ਉਧਰ, ਪੰਜਾਬ ਦੀ ਟੀਮ ਸ਼ਾਨਦਾਰ ਸ਼ੁਰੂਆਤ ਮਗਰੋਂ ਲਗਾਤਾਰ ਛੇਵਾਂ ਮੈਚ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋਣ ਕੰਢੇ ਪੁੱਜ ਗਈ ਹੈ।

ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਬੰਗਲੂਰੂ ਨੇ ਵੈਂਕਟੇਸ਼ ਅਈਅਰ ਦੀਆਂ 40 ਗੇਂਦਾਂ ਵਿੱਚ ਨਾਬਾਦ 73 ਦੌੜਾਂ ਸਦਕਾ 4 ਵਿਕਟਾਂ ’ਤੇ 222 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਵਿਰਾਟ ਕੋਹਲੀ ਨੇ 58, ਦੇਵਦੱਤ ਪਡੀਕਲ ਨੇ 45 ਅਤੇ ਟਿਮ ਡੇਵਿਡ ਨੇ 28 ਦੌੜਾਂ ਦਾ ਅਹਿਮ ਯੋਗਦਾਨ ਪਾਇਆ। 223 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੀ ਸ਼ੁਰੂਆਤ ਖ਼ਰਾਬ ਰਹੀ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਪਹਿਲੇ ਹੀ ਓਵਰ ਵਿੱਚ ਪ੍ਰਿਯਾਂਸ਼ ਆਰੀਆ ਨੂੰ ਆਊਟ ਕਰ ਕੇ ਪੰਜਾਬ ਨੂੰ ਵੱਡਾ ਝਟਕਾ ਦਿੱਤਾ। ਪ੍ਰਭਸਿਮਰਨ ਸਿੰਘ ਅਤੇ ਕਪਤਾਨ ਸ਼੍ਰੇਅਸ ਅਈਅਰ ਵੀ ਪਾਵਰਪਲੇਅ ਵਿੱਚ ਹੀ ਆਊਟ ਹੋ ਗਏ। ਸੂਰਿਆਂਸ਼ ਸ਼ੇਡਗੇ ਨੇ ਪਾਰੀ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਲਗਾਤਾਰ ਡਿੱਗਦੀਆਂ ਵਿਕਟਾਂ ਨੇ ਟੀਮ ’ਤੇ ਦਬਾਅ ਵਧਾ ਦਿੱਤਾ। ਇਸ ਮਗਰੋਂ ਸ਼ਸ਼ਾਂਕ ਸਿੰਘ ਨੇ 27 ਗੇਂਦਾਂ ਵਿੱਚ 56 ਦੌੜਾਂ ਦੀ ਪਾਰੀ ਖੇਡ ਕੇ ਸੰਘਰਸ਼ ਜਾਰੀ ਰੱਖਿਆ। ਮਾਰਕਸ ਸਟੋਇਨਿਸ (37 ਦੌੜਾਂ) ਨੇ ਕੁੱਝ ਸਮਾਂ ਤਾਂ ਉਸ ਦਾ ਸਾਥ ਦਿੱਤਾ ਪਰ ਜੋਸ਼ ਹੇਜ਼ਲਵੁੱਡ ਨੇ ਉਸ ਨੂੰ ਆਊਟ ਕਰ ਕੇ ਪੰਜਾਬ ਦੀਆਂ ਉਮੀਦਾਂ ਤੋੜ ਦਿੱਤੀਆਂ। ਆਖ਼ਰੀ ਓਵਰ ਵਿੱਚ ਪੰਜਾਬ ਨੂੰ 33 ਦੌੜਾਂ ਦੀ ਲੋੜ ਸੀ, ਪਰ ਸ਼ਸ਼ਾਂਕ ਸਿੰਘ ਦੇ ਆਊਟ ਹੋਣ ਨਾਲ ਮੈਚ ਪੂਰੀ ਤਰ੍ਹਾਂ ਬੰਗਲੂਰੂ ਦੇ ਪੱਖ ਵਿੱਚ ਚਲਾ ਗਿਆ।

Share: