
ਜਲੰਧਰ (ਮਨੀਸ਼ ਰਿਹਾਨ) ਅੱਜ ਡੀਪੂ ਹੋਲਡਰ ਯੂਨੀਅਨ ਵੱਲੋਂ ਚਰਨਜੀਤ ਪੁਰਾ ਪਾਰਕ ਹਾਲ, ਪੁਰਾਣੀ ਸਬਜ਼ੀ ਮੰਡੀ ਨੇੜੇ, ਜਲੰਧਰ ਸ਼ਹਿਰ ਵਿਖੇ ਪ੍ਰਧਾਨ ਸ੍ਰੀ ਅਨੂਪ ਸਰੀਨ ਅਤੇ ਹਰਜੋਤ ਸਿੰਘ ਲੱਕੀ ਦੀ ਅਗਵਾਈ ਹੇਠ, ਵਾਰਡ ਨੰਬਰ 70 ਦੇ ਮਾਣਯੋਗ ਕੌਂਸਲਰ ਸ੍ਰੀ ਜਤਿਨ ਗੁਲਾਟੀ ਦੀ ਰਹਿਨੁਮਾਈ ਵਿੱਚ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ।
ਮੀਟਿੰਗ ਦੌਰਾਨ ਡੀਪੂ ਹੋਲਡਰਾਂ ਨੂੰ ਆ ਰਹੀਆਂ ਵੱਖ-ਵੱਖ ਸਮੱਸਿਆਵਾਂ, ਰਾਸ਼ਨ ਡੀਪੂ ਸੰਬੰਧੀ ਚੁਣੌਤੀਆਂ ਅਤੇ ਭਵਿੱਖ ਵਿੱਚ ਉਨ੍ਹਾਂ ਦੇ ਪੱਕੇ ਹੱਲ ਲਈ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਕੌਂਸਲਰ ਸ੍ਰੀ ਜਤਿਨ ਗੁਲਾਟੀ ਨੇ ਡੀਪੂ ਹੋਲਡਰਾਂ ਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੇ ਹੱਕਾਂ ਲਈ ਹਰ ਸੰਭਵ ਸਹਿਯੋਗ ਦੇਣਗੇ।
ਇਸ ਮੌਕੇ ਪ੍ਰਧਾਨ ਸ੍ਰੀ ਅਨੂਪ ਸਰੀਨ ਨੇ ਸਮੂਹ ਡੀਪੂ ਹੋਲਡਰ ਭਰਾ-ਭੈਣਾਂ ਨੂੰ ਅਪੀਲ ਕੀਤੀ ਕਿ ਉਹ ਯੂਨੀਅਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਕਜੁੱਟ ਰਹਿਣ, ਤਾਂ ਜੋ ਡੀਪੂ ਹੋਲਡਰਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾ ਸਕੇ।
ਮੀਟਿੰਗ ਵਿੱਚ ਪ੍ਰਮੁੱਖ ਤੌਰ ‘ਤੇ ਰਾਜੂ ਮੱਕੜ, ਪਰਵੇਸ਼ ਕਪੂਰ, ਪਰਵੀਨ ਕੁਮਾਰੀ, ਮਿਨੀ ਰਹਾਨ, ਹਰਦੀਪ ਸਿੰਘ, ਵਿਜੈ ਗੁਪਤਾ ਸਮੇਤ ਹੋਰ ਕਈ ਡੀਪੂ ਹੋਲਡਰ ਭਰਾ-ਭੈਣਾਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਸਾਰੇ ਮੈਂਬਰਾਂ ਨੇ ਯੂਨੀਅਨ ਨੂੰ ਭਰੋਸਾ ਦਿਵਾਇਆ ਕਿ ਉਹ ਹਰ ਸਮੇਂ ਆਪਣੇ ਹੱਕਾਂ ਦੀ ਲੜਾਈ ਵਿੱਚ ਇਕੱਠੇ ਖੜ੍ਹੇ ਰਹਿਣਗੇ।
ਅੰਤ ਵਿੱਚ ਜਲੰਧਰ ਡੀਪੂ ਹੋਲਡਰ ਯੂਨੀਅਨ ਵੱਲੋਂ ਮੀਟਿੰਗ ਵਿੱਚ ਸ਼ਾਮਲ ਹੋਏ ਸਾਰੇ ਡੀਪੂ ਹੋਲਡਰਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦੇ ਕੀਮਤੀ ਸਹਿਯੋਗ ਨੂੰ ਯੂਨੀਅਨ ਦੀ ਸਭ ਤੋਂ ਵੱਡੀ ਤਾਕਤ ਦੱਸਿਆ ਗਿਆ।

