ਭੇਤ-ਭਰੀ ਹਾਲਤ ’ਚ ਪੰਜਾਬੀ ਵਿਦਿਆਰਥਣ ਦੀ ਮੌਤ

ਭੇਤ-ਭਰੀ ਹਾਲਤ ’ਚ ਪੰਜਾਬੀ ਵਿਦਿਆਰਥਣ ਦੀ ਮੌਤ

ਗੁਰੂਸਰ ਸੁਧਾਰ: ਨਵੀਂ ਆਬਾਦੀ ਅਕਾਲਗੜ੍ਹ (ਸੁਧਾਰ ਬਾਜ਼ਾਰ) ਦੀ ਅਨਮੋਲਦੀਪ ਕੌਰ (24) ਦੀ ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਭੇਤ-ਭਰੀ ਹਾਲਤ ਵਿਚ ਮੌਤ ਹੋ ਗਈ ਹੈ। ਉਹ ਰੋਜ਼ ਵਾਂਗ ਆਪਣੇ ਕਾਲਜ ਤੋਂ ਘਰ ਦੇ ਰਸਤੇ ਵਿੱਚ ਪੈਂਦੇ ਪਾਰਕ ਵਿੱਚ ਸੈਰ ਕਰਨ ਗਈ ਸੀ ਤੇ ਉਥੇ ਬੈਂਚ ਉੱਤੇ ਬੈਠਿਆਂ ਉਹ ਬੇਹੋਸ਼ ਹੋ ਗਈ। ਪਾਰਕ ਵਿੱਚ ਮੌਜੂਦ ਲੋਕਾਂ ਨੇ ਜਦੋਂ ਉਸ ਨੂੰ ਦੇਖਿਆ ਤਾਂ ਉਸ ਦਾ ਸਾਹ ਰੁਕ ਗਿਆ ਸੀ। ਅਨਮੋਲਦੀਪ ਦੇ ਪਿਤਾ ਤੇ ਸਾਬਕਾ ਫੌਜੀ ਪਰਮਿੰਦਰ ਸਿੰਘ ਅਨੁਸਾਰ ਉਨ੍ਹਾਂ ਦੀ ਧੀ 2021 ਵਿੱਚ ਕੈਨੇਡਾ ਪੜ੍ਹਾਈ ਲਈ ਗਈ ਸੀ ਅਤੇ ਉਹ ਬੱਚਿਆਂ ਦੀ ਦੇਖਭਾਲ ਦਾ ਕੰਮ ਕਰਦੀ ਸੀ। ਉਸ ਨੇ ਅਜੇ ਪਿਛਲੇ ਸਾਲ ਹੀ ਸਥਾਈ ਨਿਵਾਸ ਲਈ ਅਰਜ਼ੀ ਦਿੱਤੀ ਸੀ। ਅਨਮੋਲਦੀਪ ਦੀ ਮਾਤਾ ਅਮਰਦੀਪ ਕੌਰ ਆਪਣੀ ਧੀ ਨੂੰ ਮਿਲਣ ਜਾਣ ਦੀ ਤਿਆਰੀ ਕਰ ਰਹੀ ਸੀ। ਉਸ ਦਾ ਭਰਾ ਦਿਲਪ੍ਰੀਤ ਸਿੰਘ ਅਮਰੀਕਾ ਵਿੱਚ ਰਹਿੰਦਾ ਹੈ। ਪੀੜਤ ਪਰਿਵਾਰ ਮੂਲ ਰੂਪ ਵਿੱਚ ਪਿੰਡ ਮਾਣੂਕੇ ਦਾ ਰਹਿਣ ਵਾਲਾ ਹੈ।

Share: