ਹੁਣ ਸਖ਼ਤ ਫ਼ੈਸਲੇ ਕਰਨ ਦਾ ਵੇਲ਼ਾ: Hardik Pandya

ਹੁਣ ਸਖ਼ਤ ਫ਼ੈਸਲੇ ਕਰਨ ਦਾ ਵੇਲ਼ਾ: Hardik Pandya

ਮੁੰਬਈ: ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਵਿੱਚ ਮੁੰਬਈ ਇੰਡੀਅਨਜ਼ ਦੀ ਲਗਾਤਾਰ ਚੌਥੀ ਹਾਰ ਤੋਂ ਬਾਅਦ ਕਪਤਾਨ ਹਾਰਦਿਕ ਪੰਡਿਆ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਬੀਤੀ ਰਾਤ ਪੰਜਾਬ ਕਿੰਗਜ਼ ਹੱਥੋਂ ਮਿਲੀ ਸੱਤ ਵਿਕਟਾਂ ਦੀ ਕਰਾਰੀ ਹਾਰ ਮਗਰੋਂ ਪੰਡਿਆ ਨੇ ਸਾਫ਼ ਕੀਤਾ ਕਿ ਹੁਣ ਟੀਮ ਵਿੱਚ ਕੁਝ ਸਖ਼ਤ ਫ਼ੈਸਲੇ ਲੈਣ ਦਾ ਵੇਲ਼ਾ ਆ ਗਿਆ ਹੈ। ਮੌਜੂਦਾ ਸੀਜ਼ਨ ਵਿੱਚ ਮੁੰਬਈ ਦੀ ਟੀਮ ਪੰਜ ਮੈਚਾਂ ’ਚੋਂ ਸਿਰਫ ਇੱਕ ਜਿੱਤ ਦਰਜ ਕਰ ਕੇ ਦੋ ਅੰਕਾਂ ਨਾਲ ਸੂਚੀ ’ਚ ਨੌਵੇਂ ਸਥਾਨ ’ਤੇ ਹੈ। ਮੈਚ ਤੋਂ ਬਾਅਦ ਉਸ ਨੇ ਕਿਹਾ, ‘‘ਸਾਨੂੰ ਬੈਠ ਕੇ ਵਿਚਾਰ ਕਰਨ ਦੀ ਲੋੜ ਹੈ ਕਿ ਅਸੀਂ ਕਿੱਥੇ ਪੱਛੜ ਰਹੇ ਹਾਂ।’’ ਉਸ ਨੇ ਅਸਿੱਧੇ ਤੌਰ ’ਤੇ ਟੀਮ ਦੇ ਸੀਨੀਅਰ ਖਿਡਾਰੀਆਂ ਦੇ ਖ਼ਰਾਬ ਪ੍ਰਦਰਸ਼ਨ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਹਰੇਕ ਖਿਡਾਰੀ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ। ਜ਼ਿਕਰਯੋਗ ਹੈ ਕਿ ਸੂਰਿਆਕੁਮਾਰ ਯਾਦਵ ਨੇ ਹੁਣ ਤੱਕ ਪੰਜ ਮੈਚਾਂ ਵਿੱਚ ਸਿਰਫ਼ ਇੱਕ ਨੀਮ ਸੈਂਕੜਾ ਜੜਿਆ ਹੈ।

Share: