ਊਨਾ ਦਾ ਨੌਜਵਾਨ ਡਰੋਨ ਹਮਲੇ ਵਿੱਚ ਹਲਾਕ

ੳੂਨਾ: ਦੁਬਈ ਵਿਚਲੀ ਫ਼ੌਜੀ ਛਾਉਣੀ ਨੇੜੇ ਹਾਲ ਹੀ ਵਿੱਚ ਹੋਏ ਡਰੋਨ ਹਮਲੇ ਵਿੱਚ ਹਿਮਾਚਲ ਦੇ ਊਨਾ ਜ਼ਿਲ੍ਹੇ ਦੇ ਪਿੰਡ ਸਨੋਲੀ ਮਾਜਰਾ ਦੇ ਨੌਜਵਾਨ ਜਸਵਿੰਦਰ ਸਿੰਘ ਦੀ ਮੌਤ ਹੋ ਗਈ। ਜਸਵਿੰਦਰ ਸਿੰਘ, ਜਿਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ, 22 ਸਾਲਾ ਪੁੱਤਰ ਅਤੇ ਉਸ ਦੀ ਬਜ਼ੁਰਗ ਮਾਂ ਸ਼ਾਮਲ ਹੈ, ਪਿਛਲੇ ਪੰਦਰਾਂ ਸਾਲਾਂ ਤੋਂ ਦੁਬਈ ਵਿੱਚ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਇਹ ਦੁਖਦਾਈ ਖ਼ਬਰ ਮਿਲਣ ’ਤੇ ਸਥਾਨਕ ਲੋਕ ਜਸਵਿੰਦਰ ਸਿੰਘ ਦੇ ਘਰ ਇਕੱਠੇ ਹੋ ਗਏ ਅਤੇ ਦੱਸਿਆ ਗਿਆ ਹੈ ਕਿ ਕਰੀਬ ਤਿੰਨ-ਚਾਰ ਦਿਨ ਪਹਿਲਾਂ ਦੁਬਈ ਵਿੱਚ ਫ਼ੌਜੀ ਛਾਉਣੀ ਖੇਤਰ ਨੇੜੇ ਸਾਮਾਨ ਲੋਡ ਕਰਦੇ ਸਮੇਂ ਜਸਵਿੰਦਰ ਸਿੰਘ ਡਰੋਨ ਹਮਲੇ ਦਾ ਸ਼ਿਕਾਰ ਹੋ ਗਿਆ ਸੀ।

Share: