ਸੁਪਰੀਮ ਕੋਰਟ ’ਚ ਹਲਫ਼ੀਆ ਬਿਆਨ ਦੇਣ ਵਤਨ ਪਰਤਿਆ ਸੀ ਪਠਾਣਮਾਜਰਾ

ਸੁਪਰੀਮ ਕੋਰਟ ’ਚ ਹਲਫ਼ੀਆ ਬਿਆਨ ਦੇਣ ਵਤਨ ਪਰਤਿਆ ਸੀ ਪਠਾਣਮਾਜਰਾ

ਪਟਿਆਲਾ: ਗਵਾਲੀਅਰ ਤੋਂ ਗ੍ਰਿਫ਼ਤਾਰ ਕਰ ਕੇ ਪਟਿਆਲਾ ਲਿਆਂਦਾ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਸੁਪਰੀਮ ਕੋਰਟ ’ਚ ਹਲਫ਼ੀਆ ਬਿਆਨ ਦਰਜ ਕਰਾਉਣ ਲਈ ਵਤਨ ਪਰਤਿਆ ਸੀ। ਦੂਜੀ ਪਤਨੀ ਹੋਣ ਦਾ ਦਾਅਵਾ ਕਰਨ ਵਾਲੀ ਮਹਿਲਾ ਦੀ ਸ਼ਿਕਾਇਤ ’ਤੇ ਥਾਣਾ ਸਿਵਲ ਲਾਈਨ ’ਚ ਦਰਜ ਹੋਏ ਜਬਰ-ਜਨਾਹ ਦੇ ਕੇਸ ਸਬੰਧੀ ਅਦਾਲਤ ’ਚ ਪੇਸ਼ ਨਾ ਹੋਣ ਕਰ ਕੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ। ਉਸ ਨੇ ਆਪਣੇ ਵਕੀਲਾਂ ਬੀ ਐੱਸ ਭੁੱਲਰ ਅਤੇ ਐੱਸ ਐੱਸ ਸੱਗੂ ਰਾਹੀਂ ਸੁਪਰੀਮ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਸੀ। ਸਿਖਰਲੀ ਅਦਾਲਤ ਨੇ 23 ਮਾਰਚ ਤੱਕ ਵਿਧਾਇਕ ਨੂੰ ਹਲਫ਼ੀਆ ਬਿਆਨ ਦਾਖ਼ਲ ਕਰਨ ਲਈ ਕਿਹਾ ਸੀ। ਹਲਫ਼ੀਆ ਬਿਆਨ ’ਤੇ ਉਸ ਦੇ ਦਸਤਖ਼ਤ ਜ਼ਰੂਰੀ ਸਨ ਜਿਸ ਕਾਰਨ ਉਸ ਨੂੰ ਆਸਟਰੇਲੀਆ ਤੋਂ ਵਤਨ ਪਰਤਣਾ ਪਿਆ ਤੇ ਭਿਣਕ ਪੈਣ ’ਤੇ ਪਟਿਆਲਾ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਧਰ, ਤੈਅ ਸਮੇਂ ’ਚ ਬਿਆਨ ਦਾਖ਼ਲ ਨਾ ਕਰ ਸਕਣ ਕਾਰਨ ਅਦਾਲਤ ਨੇ ਉਸ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ।

Share: