ਬੱਚਿਆਂ ਨੂੰ ਕਾਰ ਦੀ ਡਿੱਕੀ ਉੱਪਰ ਬਿਠਾਉਣ ਦਾ ਦੋਸ਼

ਸਿੰਗਾਪੁਰ: ਸਿੰਗਾਪੁਰ ਦੀ ਅਦਾਲਤ ਨੇ ਲਗਜ਼ਰੀ ਸਪੋਰਟਸ ਕਾਰ ਚਲਾਉਂਦੇ ਸਮੇਂ ਆਪਣੇ ਦੋ ਬੱਚਿਆਂ ਨੂੰ ਡਿੱਕੀ ਦੇ ਕਵਰ ’ਤੇ ਬਿਠਾਉਣ ਦੇ ਦੋਸ਼ ਹੇਠ ਭਾਰਤੀ ਮੂਲ ਦੇ ਸ਼ਖ਼ਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਅਨੁਸਾਰ ਪ੍ਰੇਮ ਆਨੰਦ ਸੁਗੁਨ ਕੁਮਾਰ ’ਤੇ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਦਾ ਦੋਸ਼ ਲਾਇਆ ਗਿਆ ਹੈ ਜਿਸ ਨਾਲ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸੁਰੱਖਿਆ ਖ਼ਤਰੇ ’ਚ ਪਾਈ ਗਈ ਹੈ। ਰਿਪੋਰਟ ਅਨੁਸਾਰ 20 ਅਕਤੂਬਰ, 2025 ਨੂੰ ਪ੍ਰੇਮ ਨੇ ਪੌਸ਼ ਰਿਹਾਇਸ਼ੀ ਇਲਾਕੇ ’ਚ ਗੱਡੀ ਚਲਾਉਂਦੇ ਸਮੇਂ ਆਪਣੇ ਅੱਠ ਤੇ ਸੱਤ ਸਾਲ ਦੇ ਬੱਚਿਆਂ ਨੂੰ ਕਾਰ ਦੇ ਪਿੱਛੇ ਡਿੱਕੀ ਦੇ ਕਵਰ ’ਤੇ ਬਿਠਾਇਆ ਹੋਇਆ ਸੀ। ਇਸ ਘਟਨਾ ਦੀ ਵੀਡੀਓ ਪਿਛਲੇ ਸਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਅਦਾਲਤ ’ਚ ਮਾਮਲੇ ਦੀ ਅਗਲੀ ਸੁਣਵਾਈ 22 ਅਪਰੈਲ ਨੂੰ ਹੋਵੇਗੀ।

Share: