ਕਾਹਿਰਾ: ਚਾਡ ਦੇ ਨਾਲ ਲੱਗਦੀ ਸੂਡਾਨ ਦੀ ਸਰਹੱਦ ’ਤੇ ਵਿਰੋਧੀ ਧੜਿਆਂ ਵਿਚਕਾਰ ਹੋਈ ਤਾਜ਼ਾ ਲੜਾਈ ਵਿੱਚ 17 ਵਿਅਕਤੀ ਮਾਰੇ ਗਏ ਹਨ ਅਤੇ ਕਈ ਜ਼ਖ਼ਮੀ ਹੋਏ ਹਨ। ਮੰਗਲਵਾਰ ਦੇਰ ਰਾਤ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪਾਈ ਪੋਸਟ ਵਿੱਚ ‘ਡਾਕਟਰਜ਼ ਵਿਦਾਊਟ ਬਾਰਡਰਜ਼’ (ਐੱਮ ਐੱਸ ਐੱਫ) ਨੇ ਦੱਸਿਆ ਕਿ ‘ਟਿਨਾ’ ਵਿੱਚ ਸੋਮਵਾਰ ਨੂੰ ਹੋਏ ਹਮਲਿਆਂ ’ਚ 66 ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
Posted inSudan
