ਰਤੀ ਕ੍ਰਿਕਟ ਟੀਮ ਲਈ 131 ਕਰੋੜ ਦਾ ਨਗਦ ਇਨਾਮ

ਰਤੀ ਕ੍ਰਿਕਟ ਟੀਮ ਲਈ 131 ਕਰੋੜ ਦਾ ਨਗਦ ਇਨਾਮ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ ਅੱਜ ਭਾਰਤੀ ਟੀਮ ਦੀ ਤੀਜੀ ਟੀ20 ਵਿਸ਼ਵ ਕੱਪ ਜਿੱਤ ਤੋਂ ਬਾਅਦ ਪੂਰੀ ਟੀਮ ਲਈ 131 ਕਰੋੜ ਰੁਪਏ ਦੇ ਨਗਦ ਇਨਾਮ ਦਾ ਐਲਾਨ ਕੀਤਾ ਹੈ। ਇਸ ਰਕਮ ਦੇ ਹਿੱਸੇਦਾਰਾਂ ਵਿੱਚ 15 ਖਿਡਾਰੀ, ਕੋਚਿੰਗ ਸਟਾਫ ਅਤੇ ਹੋਰ ਸਹਿਯੋਗੀ ਸਟਾਫ ਸ਼ਾਮਲ ਹਨ।

ਸੂਤਰਾਂ ਅਨੁਸਾਰ, ਇਨਾਮੀ ਰਾਸ਼ੀ ਦਾ ਵੱਡਾ ਹਿੱਸਾ ਖਿਡਾਰੀਆਂ ਨੂੰ ਮਿਲਣਾ ਤੈਅ ਹੈ; ਸਹਿਯੋਗੀ ਸਟਾਫ ਦੀ ਰਕਮ ਦਾ ਫੈਸਲਾ ਅਹੁਦੇ ਮੁਤਾਬਕ ਕੀਤਾ ਜਾਵੇਗਾ। 131 ਕਰੋੜ ਰੁਪਏ ਦੀ ਇਹ ਰਕਮ 2024 ਵਿੱਚ ਰੋਹਿਤ ਸ਼ਰਮਾ ਦੀ ਟੀਮ ਨੂੰ ਦਿੱਤੇ ਗਏ 125 ਕਰੋੜ ਰੁਪਏ ਨਾਲੋਂ ਛੇ ਕਰੋੜ ਰੁਪਏ ਵੱਧ ਹੈ। 15 ਖਿਡਾਰੀਆਂ ’ਚੋਂ ਹਰੇਕ ਨੂੰ ਛੇ-ਛੇ ਕਰੋੜ ਰੁਪਏ ਮਿਲਣਗੇ। ਬਾਕੀ ਬਚੇ ਹੋਏ 41 ਕਰੋੜ ਰੁਪਏ ਪੂਰੇ ਸਹਿਯੋਗੀ ਸਟਾਫ ਵਿੱਚ ਵੰਡੇ ਜਾਣਗੇ। ਬੀ ਸੀ ਸੀ ਆਈ ਦੇ ਸਕੱਤਰ ਦੇਵਾਜੀਤ ਸੈਕੀਆ ਨੇ ਇੱਕ ਬਿਆਨ ਵਿੱਚ ਕਿਹਾ, ‘‘ਬੋਰਡ ਵੱਲੋਂ ਖਿਡਾਰੀਆਂ, ਸਹਿਯੋਗੀ ਸਟਾਫ ਅਤੇ ਚੋਣਕਾਰਾਂ ਨੂੰ ਇਸ ਇਤਿਹਾਸਕ ਪ੍ਰਾਪਤੀ ’ਤੇ ਇੱਕ ਵਾਰ ਫਿਰ ਵਧਾਈ ਦਿੱਤੀ ਜਾਂਦੀ ਹੈ ਅਤੇ ਭਵਿੱਖ ਵਿੱਚ ਉਨ੍ਹਾਂ ਦੀ ਨਿਰੰਤਰ ਸਫਲਤਾ ਦੀ ਕਾਮਨਾ ਕੀਤੀ ਜਾਂਦੀ ਹੈ।’’ ਉੱਧਰ, ਭਾਰਤ ਦੀ ਟੀ20 ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਅਗਲਾ ਟੀਚਾ ਦੇਸ਼ ਲਈ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਣਾ ਹੈ। ਵਿਸ਼ਵ ਕੱਪ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਮੁੰਬਈ ਦੇ ਦੇਵਨਾਰ ਇਲਾਕੇ ਵਿੱਚ ਆਪਣੇ ਘਰ ਪਰਤਣ ’ਤੇ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਸਾਡੇ ਕੋਲ ਇਸ ਸਮੇਂ ਲੈਅ ਹੈ। ਹੁਣ ਸਾਡਾ ਨਿਸ਼ਾਨਾ 2028 ਓਲੰਪਿਕ ਵਿੱਚ ਸੋਨ ਤਗ਼ਮਾ ਹਾਸਲ ਕਰਨਾ ਹੈ।’’

Share: