ਮੇਰੀ ਦਸਤਾਰ ਨੂੰ ‘ਨਕਲੀ’ ਕਹਿ ਕੇ Bhagwant Mann ਨੇ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ: ਸੰਗਤ ਤੋਂ ਮੰਗਣ ਮੁਆਫ਼ੀ: ਸੈਣੀ

ਮੇਰੀ ਦਸਤਾਰ ਨੂੰ ‘ਨਕਲੀ’ ਕਹਿ ਕੇ Bhagwant Mann ਨੇ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ: ਸੰਗਤ ਤੋਂ ਮੰਗਣ ਮੁਆਫ਼ੀ: ਸੈਣੀ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਦੀ ਦਸਤਾਰ (ਪੱਗ) ਨੂੰ ‘ਨਕਲੀ’ ਦੱਸਣ ’ਤੇ ਤਿੱਖਾ ਪਲਟਵਾਰ ਕੀਤਾ ਹੈ। ਸੋਮਵਾਰ ਰਾਤ ਇੱਕ ਬਿਆਨ ਜਾਰੀ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਭਗਵੰਤ ਮਾਨ ਦੀ ਇਸ ਟਿੱਪਣੀ ਨੂੰ ਅਤਿ ਮੰਦਭਾਗਾ ਕਰਾਰ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸੈਣੀ ਨੇ ਕਿਹਾ, “ਸਾਡੇ ਲਈ ਦਸਤਾਰ ਗੁਰੂ ਸਾਹਿਬਾਨ ਦੇ ਸਤਿਕਾਰ, ਸ਼ਰਧਾ, ਵਿਸ਼ਵਾਸ ਅਤੇ ਆਦਰ ਦਾ ਪ੍ਰਤੀਕ ਹੈ। ਪੱਗ ਸਾਡੇ ਗੁਰੂਆਂ ਵੱਲੋਂ ਬਖਸ਼ੀ ਹੋਈ ਇੱਕ ਪਵਿੱਤਰ ਪਰੰਪਰਾ ਹੈ। ਅਸੀਂ ਆਪਣੇ ਗੁਰੂ ਸਾਹਿਬਾਨ ਦੀਆਂ ਦਿੱਤੀਆਂ ਸਿੱਖਿਆਵਾਂ ਅਤੇ ਮਾਰਗ ’ਤੇ ਚੱਲ ਕੇ ਹੀ ਆਪਣੀ ਸਰਕਾਰ ਚਲਾ ਰਹੇ ਹਾਂ। ਜੇਕਰ ਭਗਵੰਤ ਮਾਨ ਇਸ ਪੱਗ ਨੂੰ ‘ਨਕਲੀ’ ਆਖ ਰਹੇ ਹਨ, ਤਾਂ ਉਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਜਾ ਕੇ ਮੁਆਫ਼ੀਮੰਗਣੀ ਚਾਹੀਦੀ ਹੈ”। ਪੰਜਾਬ ਦੇ ਮੁੱਖ ਮੰਤਰੀ ‘ਤੇ ਨਿਸ਼ਾਨਾ ਸੇਧਦਿਆਂ ਹਰਿਆਣਾ ਦੇ ਸੀ.ਐੱਮ. ਨੇ ਅੱਗੇ ਕਿਹਾ ਕਿ ਮਾਨ ਨੇ ਅਜਿਹੀ ਹਲਕੀ ਸ਼ਬਦਾਵਲੀ ਦੀ ਵਰਤੋਂ ਕਰਕੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ, “ਮਾਨ ਸਾਹਿਬ ਨੇ ਪੰਜਾਬ ਦੀ ਜਨਤਾ ਦਾ ਅਪਮਾਨ ਕੀਤਾ ਹੈ; ਉਨ੍ਹਾਂ ਨੂੰ ਗੁਰੂ ਸਾਹਿਬਾਨ ਅਤੇ ਪੰਜਾਬ ਦੇ ਲੋਕਾਂ ਤੋਂ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਇਹ ਸਾਡੇ ਗੁਰੂ ਸਾਹਿਬਾਨ ਦੀਆਂ ਮਹਾਨ ਸ਼ਹਾਦਤਾਂ ਦੀ ਬਦੌਲਤ ਹੀ ਹੈ ਕਿ ਅੱਜ ਅਸੀਂ ਇਸ ਮੁਕਾਮ ’ਤੇ ਬੈਠੇ ਹਾਂ”।

Share: