Asian Games 2026: ਨਿਸ਼ਾਨੇਬਾਜ਼ੀ ’ਚ ਭਾਰਤ ਦੀ ਪੁਰਸ਼ ਟੀਮ ਨੇ ਜਿੱਤਿਆ ਇੱਕ ਹੋਰ ਚਾਂਦੀ ਦਾ ਤਗ਼ਮਾ

Asian Games 2026: ਨਿਸ਼ਾਨੇਬਾਜ਼ੀ ’ਚ ਭਾਰਤ ਦੀ ਪੁਰਸ਼ ਟੀਮ ਨੇ ਜਿੱਤਿਆ ਇੱਕ ਹੋਰ ਚਾਂਦੀ ਦਾ ਤਗ਼ਮਾ

ਜਾਪਾਨ ਦੇ ਨਾਗੋਇਆ ’ਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਤੀਜੇ ਦਿਨ ਭਾਰਤੀ ਸ਼ੂਟਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦੀ ਝੋਲੀ ਇੱਕ ਹੋਰ ਚਾਂਦੀ ਦਾ ਤਗ਼ਮਾ ਪਾਇਆ ਹੈ। ਪੁਰਸ਼ਾਂ ਦੇ 10 ਮੀਟਰ ਏਅਰ ਰਾਇਫਲ ਟੀਮ ਈਵੈਂਟ ਵਿੱਚ ਭਾਰਤੀ ਤਿਕੜੀ Rudrankksh, Himanshu and Parth Maneਨੇ ਕੁੱਲ 1890.1 ਅੰਕ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਚੀਨ ਦੀ ਟੀਮ ਨੇ 1899.9 ਅੰਕਾਂ ਨਾਲ ਪਹਿਲਾ (ਸੋਨੇ ਦਾ ਤਗ਼ਮਾ) ਅਤੇ ਦੱਖਣੀ ਕੋਰੀਆ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਜਿੱਤ ਨਾਲ ਭਾਰਤ ਦੇ ਖਾਤੇ ’ਚ ਹੁਣ ਤੱਕ ਕੁੱਲ ਤਿੰਨ ਮੈਡਲ ਆ ਚੁੱਕੇ ਹਨ ਅਤੇ ਇਹ ਤਿੰਨੋਂ ਹੀ ਨਿਸ਼ਾਨੇਬਾਜ਼ੀ ਈਵੈਂਟਸ ’ਚੋਂ ਆਏ ਹਨ।

ਟੀਮ ਈਵੈਂਟ ਤੋਂ ਬਾਅਦ ਵਿਅਕਤੀਗਤ (ਇੰਡੀਵਿਜ਼ੁਅਲ) ਮੁਕਾਬਲਿਆਂ ਵਿੱਚ ਵੀ ਭਾਰਤੀ ਖਿਡਾਰੀਆਂ ਦੀ ਚੜ੍ਹਤ ਦੇਖਣ ਨੂੰ ਮਿਲੀ। ਭਾਰਤ ਦੇ Rudrankksh patil ਅਤੇ Himanshu dhillon ਨੇ 10 ਮੀਟਰ ਏਅਰ ਰਾਇਫਲ ਦੇ ਇੰਡੀਵਿਜ਼ੁਅਲ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਕੁਆਲੀਫਿਕੇਸ਼ਨ ਗੇੜ ’ਚ Rudrankksh 631.8 ਅੰਕਾਂ ਨਾਲ ਤੀਜਾ ਅਤੇ ਹਿਮਾਂਸ਼ੂ ਨੇ 630.0 ਅੰਕਾਂ ਨਾਲ ਸੱਤਵਾਂ ਸਥਾਨ ਹਾਸਲ ਕੀਤਾ। ਦੂਜੇ ਪਾਸੇ, ਭਾਰਤ ਦੇ ਪਾਰਥ ਰਾਕੇਸ਼ ਮਾਨੇ 628.3 ਅੰਕਾਂ ਨਾਲ 11ਵੇਂ ਸਥਾਨ ’ਤੇ ਰਹੇ ਅਤੇ ਉਹ ਫਾਈਨਲ ’ਚ ਜਗ੍ਹਾ ਬਣਾਉਣ ਤੋਂ ਖੁੰਝ ਗਏ। ਇੰਡੀਵਿਜ਼ੁਅਲ ਈਵੈਂਟ ਦਾ ਫਾਈਨਲ ਮੁਕਾਬਲਾ ਸਵੇਰੇ 9 ਵਜੇ ਖੇਡਿਆ ਜਾਵੇਗਾ, ਜਿਸ ’ਚ ਭਾਰਤ ਨੂੰ ਹੋਰ ਤਗ਼ਮਿਆਂ ਦੀ ਉਮੀਦ ਹੈ।

Share: