ਟੈਨਿਸ: Serena Williams ਤੇ Carlos Alcaraz ਯੂ ਐੱਸ ਓਪਨ ਦੇ Mixed Doubles ’ਚੋਂ Out

ਟੈਨਿਸ: Serena Williams ਤੇ Carlos Alcaraz ਯੂ ਐੱਸ ਓਪਨ ਦੇ Mixed Doubles ’ਚੋਂ Out

ਨਿਊਯਾਰਕ : ਚਾਰ ਸਾਲਾਂ ਦੇ ਵਕਫੇ਼ ਬਾਅਦ ਯੂ ਐੱਸ ਓਪਨ ਵਿੱਚ ਟੈਨਿਸ ਕੋਰਟ ’ਤੇ ਵਾਪਸੀ ਕਰਨ ਵਾਲੀ ਸੇਰੇਨਾ ਵਿਲੀਅਮਜ਼ ਅਤੇ ਪਿਛਲੇ ਚਾਰ ਮਹੀਨਿਆਂ ਤੋਂ ਸੱਟ ਕਾਰਨ ਟੈਨਿਸ ਤੋਂ ਲਾਂਭੇ ਰਹਿਣ ਮਗਰੋਂ ਮੁਕਾਬਲੇ ਵਿੱਚ ਪਰਤੇ ਕਾਰਲੋਸ ਅਲਕਰਾਜ਼ ਨੇ ਗਰੈਂਡ ਸਲੈਮ ਟੂਰਨਾਮੈਂਟ ਵਿੱਚ ਖ਼ੁਸ਼ੀ ਅਤੇ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਸਨ ਪਰ ਇਹ ਜਸ਼ਨ ਜ਼ਿਆਦਾ ਦੇਰ ਨਹੀਂ ਚੱਲਿਆ। ਆਪਣਾ ਪਹਿਲਾ ਮੈਚ ਜਿੱਤਣ ਤੋਂ ਬਾਅਦ, ਵਿਲੀਅਮਜ਼ ਅਤੇ ਅਲਕਾਰਾਜ਼ ਦੀ ਮਿਕਸਡ ਡਬਲਜ਼ ਜੋੜੀ ਮੰਗਲਵਾਰ ਨੂੰ ਕੁਆਰਟਰ ਫਾਈਨਲ ਵਿੱਚ ਬੈਲਿੰਡਾ ਬੈਨਸਿਚ ਤੇ ਫਲੈਵੀਓ ਕੋਬੋਲੀ ਤੋਂ 5-4 (4), 4-1 ਨਾਲ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਏ।

ਮੈਚ ਤੋਂ ਪਹਿਲਾਂ ਕੋਬੋਲੀ ਨੇ ਆਪਣੇ ਵਿਰੋਧੀਆਂ ਨੂੰ ‘ਟੈਨਿਸ ਦੀ ਰਾਣੀ ਅਤੇ ਅੱਜ ਦਾ ਰਾਜਾ’ ਕਿਹਾ ਸੀ। ਯੂ ਐੱਸ ਓਪਨ ਦੇ ਕੁੱਲ ਅੱਠ ਸਿੰਗਲਜ਼ ਖ਼ਿਤਾਬਾਂ ਵਾਲੀ ਇਸ ਸਿਤਾਰਿਆਂ ਨਾਲ ਸਜੀ ਜੋੜੀ ਨੇ ਯਕੀਨਨ ਇਸ ਤਾਰੀਫ਼ ਨੂੰ ਕਮਾਇਆ ਸੀ। ਵਿਲੀਅਮਜ਼ ਅਤੇ ਅਲਕਰਾਜ਼ ਨੇ ਪਹਿਲੇ ਗੇੜ ਵਿੱਚ ਹੌਲੀ ਸ਼ੁਰੂਆਤ ਤੋਂ ਉੱਭਰਦੇ ਹੋਏ ਐਰਿਨ ਰੁਟਲਿਫ ਅਤੇ ਲੌਇਡ ਗਲਾਸਪੂਲ ਨੂੰ 5-3, 4-1 ਨਾਲ ਹਰਾਇਆ ਸੀ।

ਆਂਦਰੀਵਾ ਤੇ ਰੁਬਲੇਵ ਮਿਕਸਡ ਡਬਲਜ਼ ’ਚ ਜਿੱਤੇ

ਨਿਊਯਾਰਕ: ਮੀਰਾ ਆਂਦਰੀਵਾ ਨੇ ਮੰਗਲਵਾਰ ਨੂੰ ਆਪਣੇ ਸਾਥੀ ਆਂਦਰੇ ਰੁਬਲੇਵ ਨਾਲ ਮਿਲ ਕੇ ਯੂ ਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਦੋ ਵਾਰ ਦੇ ਮਿਕਸਡ ਡਬਲਜ਼ ਚੈਂਪੀਅਨਾਂ ਦੇ ਰਾਜ ਨੂੰ ਖ਼ਤਮ ਕਰ ਦਿੱਤਾ। ਉਨ੍ਹਾਂ ਨੇ ਸਾਰਾ ਇਰਾਨੀ ਅਤੇ ਆਂਦਰੀਆ ਵਾਵਾਸੋਰੀ ਨੂੰ 1-4, 4-1 (11-9) ਨਾਲ ਹਰਾ ਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਅਤੇ ਫਿਰ ਸੈਮੀ ਫਾਈਨਲ ਵਿੱਚ ਪਹੁੰਚਣ ਲਈ ਡਿਆਨਾ ਸ਼ਨਾਈਡਰ ਅਤੇ ਕੈਸਪਰ ਰੁਡ ਨੂੰ ਇੱਕ ਹੋਰ ਮੈਚ ਟਾਈਬ੍ਰੇਕਰ ਵਿੱਚ ਹਰਾਇਆ। ਇਸ ਪਿੱਛੋਂ ਆਂਦਰੀਵਾ ਨੇ ਕੋਰਟ ’ਤੇ ਇੰਟਰਵਿਊ ਦੌਰਾਨ ਕਿਹਾ ਕਿ ਉਸ ਨੂੰ ਆਪਣਾ ਪਾਰਟਨਰ ਰੁਬਲੇਵ ਪਸੰਦ ਹੈ। ਉਸ ਨੇ ਕਿਹਾ, ‘‘ਮੈਂ ਕਦੇ ਕੁਝ ਨਹੀਂ ਕਿਹਾ, ਮੈਂ ਉਸ ਨੂੰ ਵੀ ਕਦੇ ਕੁਝ ਨਹੀਂ ਦੱਸਿਆ ਪਰ ਮੈਨੂੰ ਵੀ ਉਸ ’ਤੇ ਥੋੜਾ ਜਿਹਾ ਕ੍ਰਸ਼ ਸੀ।’’

Share: