ਵੈਨਕੂਵਰ : ਪਿਛਲੇ ਮਹੀਨੇ ਕਿਰਾਏਦਾਰਾਂ ਨੂੰ ਕਿਸੇ ਹੋਰ ਦਾ ਘਰ ਦਿਖਾ ਕੇ ਦੋ-ਤਿੰਨ ਮਹੀਨੇ ਦਾ ਕਿਰਾਇਆ ਲੈ ਇਕਰਾਰਨਾਮਾ ਕਰਨ ਵਾਲੀ ਔਰਤ ਦੇ ਫੜੇ ਜਾਣ ਤੋਂ ਬਾਅਦ ਅੱਜ ਪੀਲ ਪੁਲੀਸ ਨੇ ਅੱਜ ਦੋ ਹੋਰ ਭਾਰਤੀਆਂ ਵਿਰੁੱਧ ਇਸੇ ਤਰਾਂ ਦੀ ਠੱਗੀ ਮਾਮਲੇ ਵਿੱਚ ਗ੍ਰਿਫਤਾਰੀ ਵਰੰਟ ਹਾਸਲ ਕੀਤੇ ਹਨ। ਪੀਲ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਸਸਕੈਚਵਨ ਦੇ ਰਹਿਣ ਵਾਲੇ ਜਸ਼ਨਪ੍ਰੀਤ ਸਿੱਧੂ (23) ਤੇ ਸਰੀ ਦੇ ਪ੍ਰਿਆਂਸ਼ੂ ਗੋਇਲ (24) ਵਲੋਂ 8 ਲੋਕਾਂ ਨਾਲ 30 ਹਜ਼ਾਰ ਡਾਲਰ ਦੀ ਧੋਖਾਧੜੀ ਕੀਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਇੰਨ੍ਹਾਂ ਵਲੋਂ ਇਸੇ ਤਰ੍ਹਾਂ ਦੀ ਧੋਖਾਧੜੀ ਪਿਛਲੇ ਸਾਲ ਜਨਵਰੀ ਫਰਵਰੀ ਮਹੀਨੇ ਕੀਤੀ ਗਈ। ਪੀੜਤਾਂ ਨੂੰ ਅਕਸਰ ਆਪਣੇ ਗਲਤ ਪਤੇ ਦੱਸ ਕੇ ਇਹ ਉਨ੍ਹਾਂ ਘਰਾਂ ਦੇ ਅਗਾਂਊਂ ਕਿਰਾਏ ਵਸੂਲਦੇ ਰਹੇ, ਜਿਸ ਨਾਲ ਇਨ੍ਹਾਂ ਦਾ ਕੋਈ ਸਬੰਧ ਹੀ ਨਹੀਂ ਸੀ। ਅਗਾਊਂ ਕਿਰਾਇਆ ਦੇ ਕੇ ਲਿਖਤ ਅਨੁਸਾਰ ਜਦੋਂ ਪੀੜਤ ਵਿਅਕਤੀ ਸਮਾਨ ਲੈਕੇ ਰਹਿਣ ਲਈ ਜਾਂਦੇ ਤਾਂ ਉਨ੍ਹਾਂ ਨੂੰ ਆਪਣੇ ਨਾਲ ਹੋਈ ਠੱਗੀ ਬਾਰੇ ਪਤਾ ਲੱਗਦਾ ਸੀ। ਪੁਲੀਸ ਦਾ ਕਹਿਣਾ ਹੈ ਕਿ ਕਈ ਹੋਰ ਵੀ ਇਸ ਗਿਰੋਹ ਤੋਂ ਪੀੜਤ ਹੋ ਸਕਦੇ ਹਨ, ਜਿਨ੍ਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ। ਪੁਲੀਸ ਨੇ ਲੋਕਾਂ ਨੂੰ ਮੁਲਜ਼ਮਾਂ ਬਾਰੇ ਸੂਚਨਾ ਦੇਣ ਦੀ ਅਪੀਲ ਵੀ ਕੀਤੀ ਹੈ।
Posted inCanada
ਭਾਰਤੀ ਨੌਜਵਾਨਾਂ ਵੱਲੋਂ ਕੈਨੇਡਾ ਵਿੱਚ ਜਾਅਲੀ ਕਿਰਾਏ ਦੇ ਘਰ ਦੇ ਨਾਂ ’ਤੇ ਠੱਗੀ; ਗ੍ਰਿਫ਼ਤਾਰੀ ਵਾਰੰਟ ਜਾਰੀ

