ਐਮਸਟਲਵੀਨ : ਭਾਰਤ ਇੱਥੇ ਆਲਮੀ ਹਾਕੀ ਕੱਪ ਵਿੱਚ 19 ਅਗਸਤ ਨੂੰ ਗਰੁੱਪ ਡੀ ’ਚ ਆਪਣਾ ਆਖ਼ਰੀ ਮੈਚ ਪਾਕਿਸਤਾਨ ਵਿਰੁੱਧ ਖੇਡੇਗਾ, ਜਿੱਥੇ ਭਾਰਤ ਦੀ ਨਜ਼ਰ ਵਿਸ਼ਵ ਕੱਪ ’ਚ ਵਿਰੋਧੀ ਟੀਮ ਖ਼ਿਲਾਫ਼ ਇੱਕ ਦਹਾਕੇ ਤੋਂ ਆਪਣਾ ਜੇਤੂ ਰਿਕਾਰਡ ਬਰਕਰਾਰ ਰੱਖਣ ਸਣੇ ਦੂਜੇ ਗੇੜ ’ਚ ਜਾਣ ਲਈ ਮੈਚ ਜਿੱਤਣ ਜਾਂ ਘੱਟੋ-ਘੱਟ ਡਰਾਅ ਖੇਡਣ ’ਤੇ ਹੋਵੇਗੀ। ਭਾਰਤੀ ਪੁਰਸ਼ ਟੀਮ ਨੇ ਪਹਿਲੇ ਮੈਚ ਵਿੱਚ ਵੇਲਜ਼ ਦੀ ਟੀਮ 3-1 ਗੋਲਾਂ ਨਾਲ ਹਰਾਇਆ ਸੀ, ਦੂਜੇ ਮੈਚ ’ਚ ਟੀਮ ਨੂੰ ਇੰਗਲੈਂਡ ਤੋਂ 2-4 ਗੋਲਾਂ ਨਾਲ ਹਾਰ ਮਿਲੀ ਸੀ। ਪੂਲ-ਡੀ ’ਚ ਇੰਗਲੈਂਡ ਦੋਵੇਂ ਮੈਚ ਜਿੱਤ ਕੇ ਸਿਖਰ ’ਤੇ ਹੈ ਅਤੇ ਭਾਰਤ ਤਿੰਨ ਅੰਕਾਂ ਨਾਲ ਦੂਜੇ ਜਦਕਿ ਪਾਕਿਸਤਾਨ ਤੇ ਵੇਲਜ਼ ਇੱਕ-ਇੱਕ ਅੰਕ ਨਾਲ ਕ੍ਰਮਵਾਰ ਤੀਜੇ ਤੇ ਚੌਥੇ ਸਥਾਨ ’ਤੇ ਹਨ। ਪਾਕਿਸਤਾਨ ਜੇ ਹਾਰਦਾ ਹੈ ਤਾਂ ਉਹ ਟੂਰਨਾਮੈਂਟ ’ਚੋਂ ਬਾਹਰ ਹੋ ਜਾਵੇਗਾ ਜਦਕਿ ਵੇਲਜ਼ ਨੂੰ ਅਗਲੇ ਗੇੜ ’ਚ ਜਾਣ ਲਈ ਇੰਗਲੈਂਡ ਖ਼ਿਲਾਫ਼ ਵੱਡੇ ਫ਼ਰਕ ਨਾਲ ਜਿੱਤਣਾ ਪਵੇਗਾ। ਮੌਜੂਦਾ ਲੈਅ ਦੇ ਮੱਦੇਨਜ਼ਰ ਭਾਰਤੀ ਟੀਮ ਦਾ ਪਾਕਿਸਤਾਨ ਖ਼ਿਲਾਫ਼ ਪਲੜਾ ਭਾਰੀ ਲੱਗ ਰਿਹਾ ਹੈ।
Posted inNetherlands
Hockey World Cup: ਭਾਰਤ ਅਤੇ Pakistan ਵਿਚਾਲੇ ਮੁਕਾਬਲਾ ਅੱਜ

