3 ਸਾਲਾ ਨਰਸਰੀ ਦੀ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ; ਸਕੂਲ ਬੱਸ ਡਰਾਈਵਰ ਗ੍ਰਿਫ਼ਤਾਰ

3 ਸਾਲਾ ਨਰਸਰੀ ਦੀ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ; ਸਕੂਲ ਬੱਸ ਡਰਾਈਵਰ ਗ੍ਰਿਫ਼ਤਾਰ

ਨਵੀਂ ਦਿੱਲੀ; ਦਿੱਲੀ ਦੇ ਬਵਾਨਾ ਇਲਾਕੇ ਵਿੱਚ ਇੱਕ ਨਿੱਜੀ ਸਕੂਲ ਦੀ ਤਿੰਨ ਸਾਲਾ ਨਰਸਰੀ ਦੀ ਵਿਦਿਆਰਥਣ ਨਾਲ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਸਕੂਲ ਬੱਸ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਘਟਨਾ 19 ਅਗਸਤ ਨੂੰ ਉਦੋਂ ਸਾਹਮਣੇ ਆਈ ਜਦੋਂ ਲੜਕੀ ਦੇ ਪਰਿਵਾਰ ਨੇ ਉਸਦੇ ਗੁਪਤ ਅੰਗਾਂ ‘ਤੇ ਸੱਟਾਂ ਦੇਖੀਆਂ। ਪੁੱਛਗਿੱਛ ਕਰਨ ‘ਤੇ, ਲੜਕੀ ਨੇ ਆਪਣੀ ਮਾਂ ਨੂੰ ਸਕੂਲ ਵਿੱਚ ਇੱਕ “ਬੁਰੇ ਅੰਕਲ” ਬਾਰੇ ਦੱਸਿਆ ਜੋ ਉਸਨੂੰ ਚਾਕਲੇਟ ਦਿੰਦਾ ਸੀ। ਪੁਲੀਸ ਨੇ ਦੱਸਿਆ ਕਿ 24 ਅਗਸਤ ਨੂੰ ਬੱਚੀ ਨੂੰ ਸਕੂਲ ਦੀਆਂ ਤਸਵੀਰਾਂ ਅਤੇ ਸੀ ਸੀ ਟੀ ਵੀ ਫੁਟੇਜ ਦਿਖਾਈ ਗਈ, ਜਿਸ ਦੌਰਾਨ ਉਸ ਨੇ ਮੁਲਜ਼ਮ ਦੀ ਪਛਾਣ ਕਰ ਲਈ।

ਇਸ ਤੋਂ ਬਾਅਦ ਪੋਕਸੋ (POCSO) ਐਕਟ ਤਹਿਤ ਐੱਫ਼ ਆਈ ਆਰ ਦਰਜ ਕੀਤੀ ਗਈ ਅਤੇ ਮੁਲਜ਼ਮ ਨੂੰ ਸਕੂਲ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਮੁਲਜ਼ਮ ਅੱਠ ਮਹੀਨਿਆਂ ਤੋਂ ਸਕੂਲ ਬੱਸ ਚਲਾ ਰਿਹਾ ਸੀ।

ਉਹ ਕਥਿਤ ਤੌਰ ’ਤੇ ਬੱਚੀ ਦਾ ਪਿੱਛਾ ਕਰਕੇ ਉਸ ਨੂੰ ਵਾਸ਼ਰੂਮ ਵਿੱਚ ਲੈ ਗਿਆ ਅਤੇ ਜਿਨਸੀ ਸ਼ੋਸ਼ਣ ਕੀਤਾ।

ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਬੱਚੀ ਦਾ ਚਾਰ ਵਾਰ ਸ਼ੋਸ਼ਣ ਕੀਤਾ ਗਿਆ ਸੀ।

ਮੁਲਜ਼ਮ ਦਾ ਮੋਬਾਈਲ ਫੋਨ ਵੀ ਜ਼ਬਤ ਕਰ ਲਿਆ ਗਿਆ ਹੈ, ਜਿਸ ਵਿੱਚੋਂ ਛੋਟੇ ਬੱਚਿਆਂ ਨੂੰ ਚਾਕਲੇਟਾਂ ਦਿੰਦਿਆਂ ਦੀਆਂ ਵੀਡੀਓਜ਼ ਬਰਾਮਦ ਹੋਈਆਂ ਹਨ। ਸਕੂਲ ਦੇ ਪੂਰੇ ਕੰਪਲੈਕਸ ਦੀ ਸੀ ਸੀ ਟੀ ਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਗਈ ਹੈ।

Share: