ਲੁਧਿਆਣਾ (ਮਨੀਸ਼ ਰਿਹਾਨ ): ਸ਼ਹਿਰ ਵਿੱਚ ਥਾਣਾ ਸਦਰ ਇਲਾਕੇ ਵਿੱਚ ਸਥਿਤ ਮੌਲਵੀ ’ਤੇ ਇਲਾਜ ਅਤੇ ਮਾਲਿਸ਼ ਦੇ ਬਹਾਨੇ 16 ਸਾਲਾ ਨਾਬਾਲਗ ਨਾਲ ਬਦਫੈਲੀ ਕਰਨ ਦੇ ਦੋਸ਼ ਲੱਗੇ ਹਨ। ਮੁਲਜ਼ਮ ਵੱਲੋਂ ਪੀੜਤ ਨੂੰ ਕਿਸੇ ਕੋਲ ਸ਼ਿਕਾਇਤ ਨਾ ਕਰਨ ਲਈ ਡਰਾਇਆ-ਧਮਕਾਇਆ ਵੀ ਗਿਆ। ਕਿਸੇ ਤਰ੍ਹਾਂ ਪੀੜਤ ਨੇ ਇਸ ਦੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ, ਜਿਸ ਤੋਂ ਬਾਅਦ ਪਰਿਵਾਰ ਨੇ ਪੁਲੀਸ ਤੱਕ ਪਹੁੰਚ ਕੀਤੀ। ਥਾਣਾ ਸਦਰ ਪੁਲੀਸ ਨੇ ਪਰਿਵਾਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਮੌਲਵੀ ਜਹਾਂਗੀਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਮੁਲਜ਼ਮ ਦਾ ਮੈਡੀਕਲ ਕਰਵਾਉਣ ਦੇ ਨਾਲ-ਨਾਲ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ। ਜਾਣਕਾਰੀ ਮੁਤਾਬਕ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਇਹ ਪੀੜਤ ਪਰਿਵਾਰ ਰੋਜ਼ੀ-ਰੋਟੀ ਦੇ ਸਿਲਸਿਲੇ ਵਿੱਚ ਲੁਧਿਆਣਾ ਰਹਿ ਰਿਹਾ ਹੈ। ਪੀੜਤ ਦਾ ਵੱਡਾ ਭਰਾ ਇੱਥੇ ਕੰਮ ਕਰਦਾ ਹੈ, ਜਿਸ ਕੋਲ ਉਹ ਕਰੀਬ ਦੋ ਦਿਨ ਪਹਿਲਾਂ ਹੀ ਆਇਆ ਸੀ। ਲੁਧਿਆਣਾ ਆਉਣ ਤੋਂ ਬਾਅਦ ਅਚਾਨਕ ਉਸ ਦੀ ਤਬੀਅਤ ਵਿਗੜ ਗਈ ਅਤੇ ਉਸ ਦੇ ਸਰੀਰ ਵਿੱਚ ਤੇਜ਼ ਦਰਦ ਹੋਣ ਲੱਗਾ। ਉਸ ਨੇ ਆਪਣੇ ਵੱਡੇ ਭਰਾ ਨੂੰ ਹਸਪਤਾਲ ਲੈ ਕੇ ਜਾਣ ਲਈ ਕਿਹਾ, ਪਰ ਭਰਾ ਉਹ ਉਸ ਨੂੰ ਜਲਦੀ ਆਰਾਮ ਮਿਲਣ ਦੇ ਚੱਕਰ ਵਿੱਚ ਮੌਲਵੀ ਕੋਲ ਲੈ ਗਿਆ ਕਿਉਂਕਿ ਉਸ ਨੂੰ ਉਮੀਦ ਸੀ ਕਿ ਮੌਲਵੀ ਝਾੜ-ਫੂਕ ਕਰ ਕੇ ਦਰਦ ਠੀਕ ਕਰ ਦੇਵੇਗਾ। ਥਾਣਾ ਸਦਰ ਦੇ ਜਾਂਚ ਅਧਿਕਾਰੀ ਸਤਨਾਮ ਸਿੰਘ ਮੁਤਾਬਕ ਜਦੋਂ ਪੀੜਤ ਦਾ ਭਰਾ ਉਸ ਨੂੰ ਲੈ ਕੇ ਮੌਲਵੀ ਜਹਾਂਗੀਰ ਕੋਲ ਆਇਆ ਤਾਂ ਮੌਲਵੀ ਨੇ ਝਾੜ-ਫੂਕ ਦੀ ਬਜਾਇ ਤੇਲ ਨਾਲ ਮਾਲਿਸ਼ ਕਰ ਕੇ ਉਸਦਾ ਸਾਰਾ ਦਰਦ ਠੀਕ ਕਰਨ ਦੀ ਗੱਲ ਆਖੀ। ਇਸ ਤੋਂ ਬਾਅਦ ਮੌਲਵੀ ਨੇ ਵੱਡੇ ਭਰਾ ਨੂੰ ਕੰਮ ’ਤੇ ਭੇਜ ਦਿੱਤਾ ਅਤੇ ਨਾਬਾਲਗ ਨੂੰ ਕਮਰੇ ਵਿੱਚ ਰੋਕ ਲਿਆ। ਭਰਾ ਦੇ ਜਾਣ ਤੋਂ ਬਾਅਦ ਮੁਲਜ਼ਮ ਨੇ ਬੀਮਾਰ ਦੇਖ ਕੇ ਨਾਬਾਲਗ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪੀੜਤ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਕਮਰੇ ਵਿੱਚ ਲੈ ਕੇ ਮੌਲਵੀ ਨੇ ਮਾਲਿਸ਼ ਦੇ ਬਹਾਨੇ ਉਸ ਦੇ ਸਰੀਰ ’ਤੇ ਤੇਲ ਲਗਾਇਆ ਅਤੇ ਫਿਰ ਉਸ ਨਾਲ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ। ਬਿਮਾਰੀ ਕਾਰਨ ਉਹ ਕਮਜ਼ੋਰ ਸੀ ਅਤੇ ਜਦੋਂ ਉਸ ਨੇ ਮੌਲਵੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਨਾਲ ਗਲਤ ਕੰਮ ਕੀਤਾ।
Posted inLudhiana
ਨਾਬਾਲਗ ਨਾਲ ਬਦਫੈਲੀ ਦੇ ਦੋਸ਼ ਹੇਠ ਮੌਲਵੀ ਗ੍ਰਿਫ਼ਤਾਰ

