ਨਿੳੂਯਾਰਕ: ਮੋਟਰਸਾਈਕਲ ਗੈਂਗ ‘ਪੰਜਾਬੀ ਡੈਵਿਲਜ਼’ ਦੇ ਭਾਰਤੀ ਮੁੂਲ ਦੇ ਬਾਨੀ ਜਸ਼ਨਪ੍ਰੀਤ ਸਿੰਘ ਨੂੰ ਹਥਿਆਰਾਂ ਦੇ ਗ਼ੈਰ-ਕਾਨੂੰਨੀ ਵਪਾਰ ਅਤੇ ਮਸ਼ੀਨ ਗੰਨ ਰੱਖਣ ਦੇ ਦੋਸ਼ਾਂ ਵਿੱਚ ਪੰਜ ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਅਟਾਰਨੀ ਐਰਿਕ ਗਰਾਂਟ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕੀ ਜ਼ਿਲ੍ਹਾ ਜੱਜ ਡੇਲ ਡਰੋਜ਼ਡ ਨੇ ਲੋਦੀ, ਕੈਲੀਫੋਰਨੀਆ ਦੇ ਜਸ਼ਨਪ੍ਰੀਤ ਸਿੰਘ ਨੂੰ ਹਥਿਆਰਾਂ ਦੇ ਗ਼ੈਰ-ਕਾਨੂੰਨੀ ਵਪਾਰ ਤੇ ਮਸ਼ੀਨ ਗੰਨ ਰੱਖਣ ਦੇ ਦੋਸ਼ ਵਿੱਚ ਪੰਜ ਸਾਲ ਤੇ ਚਾਰ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ਦਸਤਾਵੇਜ਼ਾਂ ਮੁਤਾਬਕ ਸਿੰਘ ਪੰਜਾਬ ਡੈਵਿਲਜ਼ ਮੋਟਰਸਾਈਕਲ ਕਲੱਬ ਦਾ ਬਾਨੀ ਹੈ, ਜੋ ਸਟੌਕਟਨ ਅਧਾਰਤ ਗ਼ੈਰ-ਕਾਨੂੰਨੀ ਮੋਟਰਸਾਈਕਲ ਗੈਂਗ ਹੈ ਅਤੇ ਕੈਲੀਫੋਰਨੀਆ ਅਧਾਰਿਤ ਆਲਮੀ ਗ਼ੈਰ-ਕਾਨੂੰਨੀ ਮੋਟਰਸਾਈਕਲ ਕਲੱਬ, ਹੈੱਲਸ ਏਂਜਲਸ ਨਾਲ ਜੁੜਿਆ ਹੋਇਆ ਹੈ। ਸਿੰਘ ਨੇ ਪਿਛਲੇ ਸਾਲ ਜੂਨ ਵਿੱਚ ਛੋਟੀ ਬੈਰਲਡ ਰਾਈਫਲ, ਤਿੰਨ ਅਸਾਲਟ ਹਥਿਆਰ, ਤਿੰਨ ਮਸ਼ੀਨ ਗੰਨ ਕਨਵਰਸ਼ਨ ਯੰਤਰ ਤੇ ਇਕ ਰਿਵਾਲਵਰ ਸਣੇ ਕਈ ਹਥਿਆਰ ਅੰਡਰਕਵਰ ਅਧਿਕਾਰੀ ਨੂੰ ਵੇਚਣ ਦੀ ਕੋੋਸ਼ਿਸ਼ ਕੀਤੀ ਸੀ। ਸਿੰਘ ਦੀ ਰਿਹਾਇਸ਼ ਤੋਂ ਪੁਲੀਸ ਨੂੰ ਹੋਰ ਕਈ ਹਥਿਆਰ ਮਿਲੇ ਸਨ।
Posted inUnited States
ਬਾਈਕਰ ਗੈਂਗ ‘Punjabi Devils’ ਦੇ ਭਾਰਤੀ ਮੂਲ ਦੇ ਬਾਨੀ ਨੂੰ ਪੰਜ ਸਾਲ ਦੀ ਕੈਦ

