Dr. K.V. Subramanian ਦਾ University of Chicago Alumni Award ਨਾਲ ਸਨਮਾਨ

Dr. K.V. Subramanian ਦਾ University of Chicago Alumni Award ਨਾਲ ਸਨਮਾਨ

ਵਾਸ਼ਿੰਗਟਨ: ਭਾਰਤ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਕੇ ਵੀ ਸੁਬਰਾਮਣੀਅਮ ਨੂੰ ਸ਼ਿਕਾਗੋ ਯੂਨੀਵਰਸਿਟੀ ਵੱਲੋਂ ਵੱਕਾਰੀ ਅਲੂਮਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸੁਬਰਾਮਣੀਅਮ 1941 ’ਚ ਇਸ ਪੁਰਸਕਾਰ ਦੀ ਸ਼ੁਰੂਆਤ ਮਗਰੋਂ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਅਰਥਸ਼ਾਸਤਰੀ ਬਣ ਗਏ ਹਨ। ਇਹ ਪੁਰਸਕਾਰ ਯੂਨੀਵਰਸਿਟੀ ਵੱਲੋਂ ਵੀਰਵਾਰ ਨੂੰ ਦਿੱਤਾ ਗਿਆ। ਯੂਨੀਵਰਸਿਟੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਵਜੋਂ ਸੁਬਰਾਮਣੀਅਮ ਨੇ ਕੋਵਿਡ-19 ਸੰਕਟ ਦੌਰਾਨ ਵਧੀਆ ਕੰਮ ਕੀਤਾ ਹੈ। ਸੁਬਰਾਮਣੀਅਮ ਵੱਲੋਂ ਲਿਖੇ ਆਰਥਿਕ ਸਰਵੇਖਣਾਂ ਨੂੰ ਇਤਿਹਾਸਕ ਦਸਤਾਵੇਜ਼ ਕਰਾਰ ਦਿੱਤਾ ਗਿਆ। ਸੁਬਰਾਮਣੀਅਮ ਨੂੰ ਉਨ੍ਹਾਂ ਦੇ ਹੋਰ ਵਿਦਿਅਕ ਅਦਾਰਿਆਂ ਆਈ ਆਈ ਟੀ ਕਾਨਪੁਰ ਅਤੇ ਆਈ ਆਈ ਐੱਮ ਕਲਕੱਤਾ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

Share: