ਵਿਨੇਸ਼ ਫੋਗਾਟ ਖੁਦ ਅਯੋਗ ਦਿੱਤੇ ਜਾਣ ਲਈ ਜ਼ਿੰਮੇਵਾਰ: ਮੁਰਲੀਕਾਂਤ ਪੇਟਕਰ

ਵਿਨੇਸ਼ ਫੋਗਾਟ ਖੁਦ ਅਯੋਗ ਦਿੱਤੇ ਜਾਣ ਲਈ ਜ਼ਿੰਮੇਵਾਰ: ਮੁਰਲੀਕਾਂਤ ਪੇਟਕਰ

ਛਤਰਪਤੀ ਸੰਭਾਜੀ ਨਗਰ (ਮਹਾਰਾਸ਼ਟਰ): ਭਾਰਤ ਦੇ ਪਹਿਲੇ ਪੈਰਾਲੰਪਿਕ ਸੋਨ ਤਮਗਾ ਜੇਤੂ ਅਤੇ ਪਦਮ ਸ਼੍ਰੀ ਪੁਰਸਕਾਰ ਜੇਤੂ ਮੁਰਲੀਕਾਂਤ ਪੇਟਕਰ ਨੇ ਕਿਹਾ ਕਿ ਪੈਰਿਸ ਓਲੰਪਿਕ 2024 ਦੌਰਾਨ ਵਿਨੇਸ਼ ਫੋਗਾਟ ਅਤੇ ਉਨ੍ਹਾਂ ਦੇ ਕੋਚ ਦੀ ਜ਼ਿੰਮੇਵਾਰੀ ਸੀ ਕਿ ਉਹ ਲਗਾਤਾਰ ਉਨ੍ਹਾਂ ਦੇ ਭਾਰ ਦੀ…
ਜਲਦੀ ਹੀ ਪੱਤਰਕਾਰਾਂ ਲਈ ਸਾਂਝਾ ਮੰਚ ਬਣਾਇਆ ਜਾਵੇਗਾ

ਜਲਦੀ ਹੀ ਪੱਤਰਕਾਰਾਂ ਲਈ ਸਾਂਝਾ ਮੰਚ ਬਣਾਇਆ ਜਾਵੇਗਾ

ਜਲੰਧਰ (ਮਨੀਸ਼ ਰਿਹਾਨ) ਜਲੰਧਰ ਵਿੱਚ ਵੱਖ-ਵੱਖ ਪੱਤਰਕਾਰ ਜਥੇਬੰਦੀਆਂ ਦੇ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਮੀਡੀਆ ਕਲੱਬ ਪੰਜਾਬ ਤੋਂ ਚੇਅਰਮੈਨ ਅਮਨ ਮਹਿਰਾ, ਸੁਨੀਲ ਦੱਤ ਪੰਜਾਬ ਪ੍ਰਧਾਨ, ਦੇਵ ਮਹਿਤਾ, ਕ੍ਰਾਂਤੀਕਾਰੀ ਪ੍ਰੈੱਸ ਕਲੱਬ ਤੋਂ ਰੁਪਿੰਦਰ ਸਿੰਘ ਅਰੋੜਾ, ਪ੍ਰੈੱਸ ਐਸੋਸੀਏਸ਼ਨ…
ਦਿੱਲੀ-ਯੂਪੀ ਤੋਂ ਲੈ ਕੇ ਪੰਜਾਬ ਤੱਕ ਮੀਂਹ ਤੇ ਗੜੇ ਪੈਣ ਦਾ ਅਲਰਟ

ਦਿੱਲੀ-ਯੂਪੀ ਤੋਂ ਲੈ ਕੇ ਪੰਜਾਬ ਤੱਕ ਮੀਂਹ ਤੇ ਗੜੇ ਪੈਣ ਦਾ ਅਲਰਟ

ਦੇਸ਼ ਦੇ ਮੌਸਮ ਦਾ ਮੂਡ (Weather Update) ਹੁਣ ਬਦਲਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਸੀਤ ਲਹਿਰ, ਸੰਘਣੀ ਧੁੰਦ ਅਤੇ ਬਰਫ਼ਬਾਰੀ ਤੋਂ ਬਾਅਦ ਹੁਣ ਬਾਰਿਸ਼ ਦੀ ਵਾਰੀ ਹੈ। ਦਿੱਲੀ-ਐਨਸੀਆਰ ਤੋਂ ਲੈ ਕੇ ਯੂਪੀ-ਬਿਹਾਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ-ਹਰਿਆਣਾ ਤੋਂ…
ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਰੋਸ ਮਾਰਚ 26 ਨੂੰ

ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਰੋਸ ਮਾਰਚ 26 ਨੂੰ

ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਕੌਮੀ ਇਨਸਾਫ਼ ਮੋਰਚੇ ਵੱਲੋਂ 26 ਜਨਵਰੀ ਨੂੰ ਕਾਲੇ ਦਿਨ ਵੱਜੋਂ ਮਨਾਇਆ ਜਾਵੇਗਾ। ਮੋਰਚੇ ਵੱਲੋਂ ਇਸ ਦਿਨ ਰੋਸ ਮਾਰਚ ਵੀ ਕੀਤਾ ਜਾਵੇਗਾ। ਦੱਸ ਦੇਈਏ ਕਿ ਸਿੱਖ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਦੀ ਹੱਦ 'ਤੇ ਪੱਕਾ…
ਪੱਤਰਕਾਰ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ‘ਚ ਹਰਦਿਆਲ ਕੰਬੋਜ ਨੂੰ ਰਾਹਤ

ਪੱਤਰਕਾਰ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ‘ਚ ਹਰਦਿਆਲ ਕੰਬੋਜ ਨੂੰ ਰਾਹਤ

ਪੰਜਾਬ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਕੰਬੋਜ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਅਤੇ ਨਾਲ ਹੀ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਰੋਕ ਲੱਗਾ ਦਿੱਤੀ ਹੈ। ਦਰਅਸਲ ਰਾਜਪੁਰਾ ਵਿਖੇ ਹੀ ਇੱਕ ਪੱਤਰਕਾਰ ਦੇ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਹਰਦਿਆਲ ਸਿੰਘ ਕੰਬੋਜ ‘ਤੇ ਸਿਆਸੀ ਰੰਜਿਸ਼ ਤਹਿਤ ਕੇਸ ਦਰਜ਼ ਕਰਵਾ ਦਿੱਤਾ ਗਿਆ ਸੀ।

ਪੰਜਾਬ-ਹਰਿਆਣਾ ਹਾਈਕੋਰਟ ਨੇ ਆਪਣੇ ਹੁਕਮਾਂ ਵਿੱਚ ਸਾਫ ਕਿਹਾ ਹੈ ਕਿ ਹਰਦਿਆਲ ਸਿੰਘ ਕੰਬੋਜ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਅਤੇ ਉਹ ਦੋ ਹਫ਼ਤੇ ਵਿੱਚ ਆਪਣੀ ਸਹੂਲਤ ਦੇ ਮੁਤਾਬਕ ਜਾਂਚ ਅਫ਼ਸਰ ਦੇ ਕੋਲ ਜਾ ਕੇ ਜਾਂਚ ਵਿੱਚ ਸ਼ਾਮਲ ਹੋਣ। ਇਸ ਦੇ ਨਾਲ ਹੀ ਪੰਜਾਬ-ਹਰਿਆਣਾ ਹਾਈਕੋਰਟ ਨੇ ਪੁਲਿਸ ਵੱਲੋਂ ਦਰਜ ਕੀਤੇ ਇਸ ਕੇਸ ਵਿੱਚ ਕੋਈ ਜ਼ਿਆਦਾ ਵਜ਼ਨ ਨਹੀਂ ਸਮਝਿਆ ਕਿਉਂਕਿ ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ  ਨੇ 40 ਮਹੀਨੇ ਪਹਿਲਾਂ ਦਾ ਵਾਕਿਆ ਆਪਣੇ ਖ਼ੁਦਕੁਸ਼ੀ ਨੋਟ ਵਿੱਚ ਦੱਸਿਆ ਸੀ। ਪੰਜਾਬ-ਹਰਿਆਣਾ ਹਾਈਕੋਰਟ ਦੇ ਵੱਲੋਂ ਜ਼ਮਾਨਤ ਮਿਲਣ ਨਾਲ ਹਰਦਿਆਲ ਸਿੰਘ ਕੰਬੋਜ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨੂੰ ਵੱਡੀ ਰਾਹਤ ਜ਼ਰਰ ਮਿਲੀ ਹੈ।ਪੰਜਾਬ-ਹਰਿਅਣਾ ਹਾੲਕੋਰਟ ਦੇ ਵੱਲੋਂ ਰਾਹਤ ਮਿਲਣ ਤੋਂ ਬਾਅਦ ਹਰਦਿਆਲ ਸਿੰਘ ਕੰਬੋਜ ਦਾ ਕਹਿਣੈ ਕਿ ਉਨ੍ਹਾਂ ਨੂੰ ਹਾਈਕੋਰਟ ‘ਤੇ ਅਤੇ ਉਸ ਪਰਮਾਤਮਾ ‘ਤੇ ਪੂਰਾ ਭਰੋਸਾ ਹੈ। ਉਨ੍ਹਾਂ ਨੇ ਕਿਹਾ ਕਿ ਸੱਚ ਨੇ ਹਮੇਸ਼ਾ ਸੱਚ ਹੀ ਰਹਿਣਾ ਹੈ ਅਸੀਂ ਪਹਿਲੇ ਦਿਨ ਤੋਂ ਇਹ ਹਾਲ ਦੁਹਾਈ ਦੇ ਰਹੇ ਹਾਂ ਕਿ ਇਹ ਕੇਸ ਗ਼ਲਤ ਦਰਜ ਕੀਤਾ ਗਿਆ ਹੈ।  ਇਸ ਦੇ ਨਾਲ ਹੀ ਹਰਦਿਆਲ ਸਿੰਘ ਕੰਬੋਜ ਵੱਲੋਂ ਪੇਸ਼ ਹੋਈ ਐਡਵੋਕੇਟ ਦੀ ਟੀਮ ਦੇ ਸੀਨੀਅਰ ਮੈਂਬਰ ਨੇ ਕਿਹ  ਕਿ ਹਾਈਕੋਰਟ ਨੇ ਇਸ ਗੱਲ ਨੂੰ ਬੇਹਦ ਗੰਭੀਰਤਾ ਨਾਲ ਲਿਆ ਕਿ ਇਸ ਕੇਸ ਵਿੱਚ ਸਿਆਸਤ ਕੀਤੀ ਗਈ ਹੈ ।ਵਕੀਲ ਨੇ ਕਿਹਾ ਕਿ ਖ਼ੁਦਕੁਸ਼ੀ ਕਰਨ ਵਾਲੇ ਦਾ ਹਰਦਿਆਲ ਸਿੰਘ ਕੰਬੋਜ ਨਾਲ ਕੋਈ ਵੀ ਸਿੱਧਾ ਸਬੰਧ ਨਹੀਂ ਸੀ ਪਰ ਫਿਰ ਵੀ ਅਜਿਹਾ ਕੇਸ ਦਰਜ ਕਰਨਾ ਮੰਦਭਾਗਾ ਹੈ।

ਰਾਜਪੁਰਾ ਵਿੱਚ ਖੁਦਕੁਸ਼ੀ ਕਰਨ ਵਾਲੇ ਇੱਕ ਯੂ-ਟਿਊਬ ਦੇ ਪੱਤਰਕਾਰ ‘ਤੇ ਪਹਿਲਾਂ ਵੀ ਪਿਛਲੇ ਸਾਲਾਂ ਵਿੱਚ ਇੱਕ ਦਰਜਨ ਦੇ ਕਰੀਬ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਕਈ ਕੇਸ ਬਲੈਕਮੇਲੰਿਗ ਦੇ ਵੀ ਦਰਜ ਹਨ। ਇਹ ਬਕਾਇਦਾ ਤੌਰ ‘ਤੇ ਪੁਲਿਸ ਰਿਕਾਰਡ ਵਿੱਚ ਹਨ। ਇੱਥੋਂ ਤੱਕ ਕਿ ਜਲੰਧਰ ਅੰਬਾਲਾ ਵਿਖੇ ਵੀ ਦੋ ਕੇਸ ਦਰਜ ਕੀਤੇ ਗਏ ਹਨ ਅਤੇ ਘੱਟੋ-ਘੱਟ 8 ਤੋਂ ਵੱਧ ਕੇਸ ਰਾਜਪੁਰਾ ਵਿੱਚ ਵੀ ਦਰਜ ਕੀਤੇ ਗਏ ਹਨ।

ਐਡਵੋਕੇਟ ਦੀ ਟੀਮ ਨੇ ਇਹ ਗੱਲ ਵੀ ਮਾਣਯੋਗ ਹਾਈਕੋਰਟ ਦੇ ਸਾਹਮਣੇ ਲਿਆਂਦੀ ਹੈ। ਕੁੱਝ ਦਿਨ ਪਹਿਲਾਂ ਪਟਿਆਲਾ ਵਿਖੇ ਵੀ ਇੱਕ ਅਜਿਹਾ ਹੀ ਕੇਸ ਹੋਇਆ ਸੀ ਕਿ ਖ਼ੁਦਕੁਸ਼ੀ ਕਰਨ ਵਾਲੇ ਨੇ ਸਿੱਧੇ ਤੌਰ ‘ਤੇ ਤਿੰਨ ਪੁਲਸ ਅਧਿਕਾਰੀਆਂ ਦਾ ਨਾਮ ਲਿਆ ਸੀ ਅਤੇ ਵੀਡਿਓ ਸ਼ੇਅਰ ਕੀਤੀ ਸੀ ਪਰ ਪਟਿਆਲਾ ਪੁਲਿਸ ਨੇ ਉਸ ਸਮੇਂ ਇਹ ਕਿਹਾ ਸੀ ਕਿ ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ‘ਤੇ ਇੱਕ ਦਰਜਨ ਕੇਸ ਦਰਜ ਹਨ। ਇਸ ਲਈ ਅਫ਼ਸਰਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਸਕਦੀ ਪਰ ਹਰਦਿਆਲ ਸਿੰਘ ਕੰਬੋਜ ਦੇ ਕੇਸ ਵਿੱਚ ਬਿਲਕੁੱਲ ਉਲਟ ਕੀਤਾ ਗਿਆ ।

ਪੰਜਾਬ ਸਣੇ ਕਈ ਸੂਬਿਆਂ ਵਿਚ 23 ਤੋਂ 26 ਜਨਵਰੀ ਤੱਕ ਮੀਂਹ ਦਾ ਖਦਸ਼ਾ

ਪੰਜਾਬ ਸਣੇ ਕਈ ਸੂਬਿਆਂ ਵਿਚ 23 ਤੋਂ 26 ਜਨਵਰੀ ਤੱਕ ਮੀਂਹ ਦਾ ਖਦਸ਼ਾ

ਕੜਾਕੇ ਦੀ ਠੰਢ ਅਤੇ ਸੀਤ ਲਹਿਰ ਦਾ ਸਾਹਮਣਾ ਕਰ ਰਹੇ ਉੱਤਰ-ਮੱਧ ਅਤੇ ਉੱਤਰ-ਪੱਛਮੀ ਭਾਰਤ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਤੇਜ਼ ਧੁੱਪ ਦੇਖਣ ਨੂੰ ਮਿਲ ਰਹੀ ਹੈ। ਫਿਲਹਾਲ ਲੋਕਾਂ ਨੂੰ ਠੰਢ ਤੋਂ ਰਾਹਤ ਮਿਲੀ ਹੈ। ਹਾਲਾਂਕਿ ਮੌਸਮ ਵਿਭਾਗ ਨੇ ਹੁਣ ਮੀਂਹ…
ਪੰਜਾਬ ‘ਚ ਬੇਅਦਬੀ ਤੋਂ ਬਾਅਦ ਹੁਣ ਚਰਚ ‘ਚ ਮੂਰਤੀਆਂ ਤੇ ਤਸਵੀਰਾਂ ਦੀ ਬੇਅਦਬੀ

ਪੰਜਾਬ ‘ਚ ਬੇਅਦਬੀ ਤੋਂ ਬਾਅਦ ਹੁਣ ਚਰਚ ‘ਚ ਮੂਰਤੀਆਂ ਤੇ ਤਸਵੀਰਾਂ ਦੀ ਬੇਅਦਬੀ

ਚੰਡੀਗੜ੍ਹ : ਪੰਜਾਬ 'ਚ ਬੇਅਦਬੀ ਤੋਂ ਬਾਅਦ ਹੁਣ ਹਰਿਆਣਾ, ਦਿੱਲੀ ਦੇ ਚਰਚ 'ਚ ਭਗਵਾਨ ਯਿਸੂ ਦੀਆਂ ਮੂਰਤੀਆਂ ਅਤੇ ਤਸਵੀਰਾਂ ਦੀ ਬੇਅਦਬੀ ਦਾ ਮਾਮਲੇ ਸਾਹਮਣੇ ਆਏ ਹਨ। 25 ਦਸੰਬਰ ਦੀ ਦੇਰ ਰਾਤ ਅੰਬਾਲਾ, ਦਿੱਲੀ ਸਮੇਤ ਕਰੀਬ 8 ਥਾਵਾਂ 'ਤੇ ਅਣਪਛਾਤੇ ਵਿਅਕਤੀਆਂ ਨੇ…
ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਮੀਂਹ, ਪਹਾੜਾਂ ‘ਚ ਬਰਫਬਾਰੀ ਦਾ ਅਲਰਟ ਜਾਰੀ

ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਮੀਂਹ, ਪਹਾੜਾਂ ‘ਚ ਬਰਫਬਾਰੀ ਦਾ ਅਲਰਟ ਜਾਰੀ

ਵੀਰਵਾਰ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਿਮਾਚਲ, ਕਸ਼ਮੀਰ ਅਤੇ ਉੱਤਰਾਖੰਡ ਦੇ ਉਚਾਈ ਵਾਲੇ ਇਲਾਕਿਆਂ 'ਚ ਵੀ ਬਰਫ਼ਬਾਰੀ ਹੋ ਸਕਦੀ ਹੈ। ਹਿਮਾਚਲ ਦੇ ਮਨਾਲੀ ਸਮੇਤ ਆਸਪਾਸ ਦੇ ਇਲਾਕਿਆਂ 'ਚ ਮੌਸਮ ਨੇ…
‘ਹਰਿਆਣਾ ‘ਚ ਕਿਸਾਨਾਂ ਵਿਰੁੱਧ ਦਰਜ ਕੇਸ ਹੋਣਗੇ ਰੱਦ

‘ਹਰਿਆਣਾ ‘ਚ ਕਿਸਾਨਾਂ ਵਿਰੁੱਧ ਦਰਜ ਕੇਸ ਹੋਣਗੇ ਰੱਦ

ਹਰਿਆਣਾ ਸਰਕਾਰ ਵਿਚ ਭਾਜਪਾ ਦੀ ਭਾਈਵਾਲ ਪਾਰਟੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਪ੍ਰਮੁੱਖ ਜਨਰਲ ਸਕੱਤਰ ਦਿਗਵਿਜੇ ਚੌਟਾਲਾ (Digvijay Chautala) ਨੇ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਵਿੱਚ ਦੇਰੀ ਲਈ ਅਫ਼ਸੋਸ ਪ੍ਰਗਟ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਗੱਲ 'ਤੇ ਵੀ ਖੁਸ਼ੀ…
ਕ੍ਰਾਂਤੀਕਾਰੀ ਪਬਲਿਕ ਪਾਵਰ ਕਲੱਬ ਨੇ ਤੀਜ ਦਾ ਤਿਉਹਾਰ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ

ਕ੍ਰਾਂਤੀਕਾਰੀ ਪਬਲਿਕ ਪਾਵਰ ਕਲੱਬ ਨੇ ਤੀਜ ਦਾ ਤਿਉਹਾਰ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ

ਬਲਟਾਣਾ, ਪੰਚਕੂਲਾ (ਪੱਤਰ ਪ੍ਰੇਰਕ) ਹਰਿਆਲੀ ਤੀਜ ਇਸ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਨੂੰ ਮਨਾਇਆ ਜਾਂਦਾ ਹੈ. ਕਿਉਂਕਿ ਇਹ ਸ਼ਰਵਣ ਦੇ ਮਹੀਨੇ ਵਿੱਚ ਆਉਂਦਾ ਹੈ, ਇਸ ਨੂੰ ਸ਼੍ਰਾਵਣੀ ਤੀਜ ਵੀ ਕਿਹਾ ਜਾਂਦਾ ਹੈ. ਇਹ ਤਿਉਹਾਰ ਖਾਸ ਕਰਕੇ ਔਰਤਾਂ ਨਾਲ ਜੁੜਿਆ…