ਆਦਮਪੁਰ (ਬਿਊਰੋ) ਪਿਛਲੇ ਦਿਨੀਂ ਕ੍ਰਾਂਤੀਕਾਰੀ ਪ੍ਰੈਸ ਕਲੱਬ ਦੇ ਚੇਅਰਮੈਨ ਪੰਜਾਬ ਸ੍ਰੀ ਪੀ ਸੀ ਰਾਊਤ ਅਤੇ ਪੰਜਾਬ ਦੇ ਜਨਰਲ ਸਕੱਤਰ ਰੁਪਿੰਦਰ ਸਿੰਘ ਅਰੋੜਾ ਨੇ ਆਦਮਪੁਰ ਦੇ ਥਾਣਾ ਇੰਚਾਰਜ ਸ੍ਰੀ ਮਨਜੀਤ ਸਿੰਘ ਨਾਲ ਬੈਠਕ ਕੀਤੀ। ਇਸ ਬੈਠਕ ਦੌਰਾਨ ਸਮਾਜ ਵਿੱਚ ਹੋ ਰਹੀਆਂ ਲੁੱਟਾਂ ਖੋਹਾਂ ਆਦਿ ਅਤੇ ਨਸ਼ੇ ਨੂੰ ਠੱਲ ਪਾਉਣ ਦੇ ਮੁੱਦਿਆਂ ਤੇ ਵਿਚਾਰ ਕੀਤੀ। ਇਸ ਮੌਕੇ ਮਨਜੀਤ ਸਿੰਘ ਨੇ ਕਿਹਾ ਕਿ ਪ੍ਰੈਸ ਅਤੇ ਪੁਲਸ ਦਾ ਬਹੁਤ ਕਰੀਬੀ ਰਿਸ਼ਤਾ ਹੈ। ਨਸ਼ਿਆਂ ਦੇ ਠੱਲ ਪਾਉਣ ਅਤੇ ਹੋਰ ਕੰਮਾਂ ਵਿੱਚ ਪ੍ਰੈਸ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਕ੍ਰਾਂਤੀਕਾਰੀ ਪ੍ਰੈਸ ਕਲੱਬ ਦੇ ਚੇਅਰਮੈਨ ਨੇ ਕਿਹਾ ਕੀ ਕ੍ਰਾਂਤੀਕਾਰੀ ਪ੍ਰੈੱਸ ਕਲੱਬ ਸਮਾਜ ਭਲਾਈ ਲਈ ਹਮੇਸ਼ਾ ਤਤਪਰ ਰਿਹਾ ਹੈ ਅਤੇ ਅੱਗੋ ਵੀ ਇਸੇ ਤਰ੍ਹਾਂ ਸਮਾਜਿਕ ਭਲਾਈ ਦੇ ਕੰਮ ਕਰਦਾ ਰਹੇਗਾ। ਇਸ ਮੌਕੇ ਪੱਤਰਕਾਰ ਕਮਲ, ਫਗਵਾੜੇ ਤੋਂ ਸਮਾਜ ਸੇਵੀ ਜਸਬੀਰ ਸਿੰਘ, ਗੁਨੀਤ ਸਿੰਘ ਹਾਜ਼ਰ ਸਨ।