ਆਪ ਨੇਤਾ ਅਨਿਲ ਹਾਂਡਾ ਨੇ ਵਿਸ਼ੇਸ਼ ਉਪਰਾਲਾ ਕਰਕੇ ਰਾਸ਼ਨ ਵੰਡ ਸਕੀਮ ਦੀਆਂ ਪਰਚੀਆਂ ਕਟਵਾਈਆਂ

ਆਪ ਨੇਤਾ ਅਨਿਲ ਹਾਂਡਾ ਨੇ ਵਿਸ਼ੇਸ਼ ਉਪਰਾਲਾ ਕਰਕੇ ਰਾਸ਼ਨ ਵੰਡ ਸਕੀਮ ਦੀਆਂ ਪਰਚੀਆਂ ਕਟਵਾਈਆਂ

ਜਲੰਧਰ (ਮਨੀਸ਼ ਰਿਹਾਨ)- ਪੰਜਾਬ ਸਰਕਾਰ ਵਲੋ ਵੰਡੇ ਜਾਣ ਵਾਲੇ ਰਾਸ਼ਨ ਦੀ ਜੋ ਖੇਪ ਹੁਣ ਆਈ ਹੈ, ਉਸਨੂੰ ਸ਼੍ਰੀ ਦਿਨੇਸ਼ ਢ‌ੱਲ ਦੀ ਅਗਵਾਈ ਵਿਚ ਆਪ ਨੇਤਾ ਸ਼੍ਰੀ ਅਨਿਲ ਹਾਂਡਾ ਵਲੋਂ ਵਾਰਡ ਨੰ. 71 ਵਿਚ ਰਾਸ਼ਨ ਵੰਡਣ ਦਾ ਇੰਤਜਾਮ ਕੀਤਾ ਗਿਆ ਸੀ। ਜੋ ਕਿ ਮੌਕੇ ਪਰ ਸਰਵਰ ਦੀ ਦਿੱਕਤ ਹੋਣ ਕਰਕੇ ਮਸ਼ੀਨਾਂ ਨਹੀਂ ਚਲ ਰਹੀਆਂ ਸਨ ਜਿਸ ਕਰਕੇ ਪਰਚੀਆਂ ਨਹੀਂ ਨਿਕਲ ਰਹੀਆਂ ਸਨ। ਪਰ ਅਨਿਲ ਹਾਂਡਾ ਨੇ ਆਪਣੇ ਤੌਰ ਤੇ ਵਿਸ਼ੇਸ਼ ਯਤਨ ਕਰਦੇ ਹੋਏ ਵਾਰਡ ਦੇ ਡੀਪੂ ਹੋਲਡਰਾਂ ਤੋ ਇਲਾਵਾ ਹੋਰ ਵੀ ਡੀਪੂ ਹੋਲਡਰਾਂ ਨੂੰ ਬੁਲਾ ਕੇ ਕਿਸੇ ਨਾ ਕਿਸੇ ਤਰਾ ਲੋਕਾਂ ਦੀਆਂ ਰਾਸ਼ਨ ਦੀਆਂ ਪਰਚੀਆਂ ਕਟਵਾਈਆਂ ਤਾਂ ਕਿ ਲੋੜਵੰਦ ਆਪਣਾ ਰਾਸ਼ਨ ਹਾਸਲ ਕਰ ਸਕਨ। ਇਸ ਬਾਰੇ ਇਲਾਕਾ ਨਿਵਾਸੀਆਂ ਵਲੋ ਆਪ ਨੇਤਾ ਅਨਿਲ ਹਾਂਡਾ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Share: