ਸਰਕਾਰੀ ਹੁਕਮਾਂ ਦੇ ਬਾਵਜੂਦ ਵੀ ਮੈਰੀਟੋਰੀਅਸ ਸਕੂਲ ਖੁੱਲਿਆ

ਸਰਕਾਰੀ ਹੁਕਮਾਂ ਦੇ ਬਾਵਜੂਦ ਵੀ ਮੈਰੀਟੋਰੀਅਸ ਸਕੂਲ ਖੁੱਲਿਆ

ਜਲੰਧਰ (ਪੂਜਾ ਸ਼ਰਮਾ) ਬੀਤੇ ਦਿਨ ਮਿਤੀ 23 ਤੋਂ 26 ਤਾਰੀਖ਼ ਤਕ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਜਿਲਿਆਂ ਵਿਚ ਹੜ੍ਹਾਂ ਨੂੰ ਧਿਆਨ ਵਿਚ ਰਖਦੇ ਹੋਏ ਸੁਰਖਿਆ ਦੇ ਮੱਦੇਨਜ਼ਰ ਤੁਰੰਤ ਪ੍ਰਭਾਵ ਅਧੀਨ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿਚ ਛੁਟੀਆਂ ਕੀਤੀਆਂ ਗਈਆ। ਇਨ੍ਹਾਂ ਹੁਕਮਾਂ ਦੇ ਬਾਵਜੂਦ ਮੈਰੀਟੋਰੀਅਸ ਸੁਸਾਇਟੀ ਦੇ APD (B S Saini) ਵਲੋਂ ਸੂਬੇ ਦੇ ਦਸ ਸਕੂਲਾਂ ਦੇ ਪ੍ਰਿੰਸੀਪਲ ਨੂੰ ਇਹ ਕਹਿ ਕੇ ਖੁਲ੍ਹੇ ਰੱਖਣ ਲਈ ਕਿਹਾ ਗਿਆ ਕਿ ਸਿਖਿਆ ਮੰਤਰੀ ਦੇ ਜੁਬਾਨੀ ਆਰਡਰ ਆਏ ਹਨ। ਪੰਜਾਬ ਸਰਕਾਰ ਦੀ ਇਹ ਕਿਹੋ ਜਿਹੀ ਦੋਗਲੀ ਨੀਤੀ ਹੈ, ਜਿਥੇ ਸੂਬੇ ਦੇ ਸਾਰੇ ਪ੍ਰਾਈਵੇਟ ਸਕੂਲ ਤੱਕ ਬੰਦ ਕਰ ਦਿੱਤੇ ਜਾਂਦੇ ਹਨ, ਉਥੇ ਸਿਰਫ ਮੈਰੀਟੋਰੀਅਸ ਸਕੂਲ ਹੀ ਖੁਲ੍ਹੇ ਰਹਿਣ ਦਿਤੇ ਹਨ। ਇਨ੍ਹਾਂ ਜ਼ੁਬਾਨੀ ਹੁਕਮਾਂ ਵਿਰੁਧ ਸਕੂਲ ਦੇ ਅਧਿਆਪਕਾਂ ਵਲੋਂ ਰੋਸ ਜਤਾਇਆ ਗਿਆ, ਜਿਸ ਦੇ ਇਵਜ਼ ਵਲੋਂ ਜਲੰਧਰ ਮੈਰੀਟੋਰੀਅਸ ਸਕੂਲ ਦੇ ਅਧਿਆਪਕਾਂ ਨੇ ਪੈਨ ਡਾਉਨ ਕਰ ਕੇ ਸਰਕਾਰ ਨੂੰ ਇਸ ਵਿਤਕਰੇ ਸੰਬੰਧੀ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ। ਕੀ ਪੰਜਾਬ ਦੇ ਇਹ ਮੈਰੀਟੋਰੀਅਸ ਸਕੂਲ ਸੂਬੇ ਤੋਂ ਬਾਹਰ ਹਨ ? ਜਾਂ ਇਹ ਦਸ ਜਿਲ੍ਹੇ ਬਾਰਿਸ਼ ਜਾਂ ਹੜ੍ਹਾਂ ਦੇ ਪ੍ਰਭਾਵ ਤੋਂ ਪਹਿਲਾਂ ਹੀ ਸੁਰਖਿਅਤ ਹਨ, ਫੇਰ ਤਾਂ ਪੰਜਾਬ ਸਰਕਾਰ ਨੂੰ ਦਸ ਜਿਲ੍ਹਿਆਂ ਵਿਚ ਛੁਟੀ ਹੀ ਨਹੀਂ ਕਰਨੀ ਚਾਹੀਦੀ ਸੀ। ਸਟਾਫ ਦਾ ਕਹਿਣਾ ਹੈ ਕਿ ਉਹ ਪੰਜਾਬ ਸਰਕਾਰ ਦੇ ਇਨ੍ਹਾਂ ਹੁਕਮਾਂ ਦੇ ਵਿਰੁਧ 26 ਤਾਰੀਖ਼ ਤਕ ਲਗਾਤਾਰ ਪੈਨ ਡਾਉਨ ਕਰ ਕੇ ਹੜਤਾਲ ਕਰੇਗੀ, ਜਦੋਂ ਤਕ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਨਹੀਂ ਮਿਲ ਜਾਂਦੇ।

Share: