Punjab Tehsildar Transfers: ਪੰਜਾਬ ਸਰਕਾਰ ਵੱਲੋਂ 25 ਤਹਿਸੀਲਦਾਰਾਂ, 79 ਨਾਇਬ ਤਹਿਸੀਲਦਾਰਾਂ ਅਤੇ 10 ਜ਼ਿਲ੍ਹਾ ਮਾਲ ਅਫ਼ਸਰਾਂ ਦਾ ਤਬਾਦਲਾ

Punjab Tehsildar Transfers: ਪੰਜਾਬ ਸਰਕਾਰ ਵੱਲੋਂ 25 ਤਹਿਸੀਲਦਾਰਾਂ, 79 ਨਾਇਬ ਤਹਿਸੀਲਦਾਰਾਂ ਅਤੇ 10 ਜ਼ਿਲ੍ਹਾ ਮਾਲ ਅਫ਼ਸਰਾਂ ਦਾ ਤਬਾਦਲਾ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਮਾਲ, ਪੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ ਵਿੱਚ ਵੱਡਾ ਫੇਰ ਬਦਲ ਕਰਦਿਆਂ 25 ਤਹਿਸੀਲਦਾਰਾਂ, 79 ਨਾਇਬ ਤਹਿਸੀਲਦਾਰਾਂ ਅਤੇ 10 ਜ਼ਿਲ੍ਹਾ ਮਾਲ ਅਫ਼ਸਰਾਂ ਦਾ ਤਬਾਦਲਾ ਕਰ ਦਿੱਤਾ ਹੈ।

ਤਹਿਸੀਲਦਾਰਾਂ ਦੇ ਤਾਇਨਾਤੀ ਦੇ ਨਵੇਂ ਸਟੇਸ਼ਨ

ਜਗਸੀਰ ਸਿੰਘ ਮਿੱਤਲ ਪਹਿਲਾਂ ਅਜਨਾਲਾ ਵਿਖੇ ਤਾਇਨਾਤ ਸਨ, ਹੁਣ ਉਨ੍ਹਾਂ ਨੂੰ ਬਦਲ ਕੇ ਬਠਿੰਡਾ ਲਗਾਇਆ ਗਿਆ ਹੈ। ਅਜੈ ਕੁਮਾਰ ਪਹਿਲਾਂ ਮਜੀਠਾ ਵਿਖੇ ਸਨ, ਹੁਣ ਉਨ੍ਹਾਂ ਦੀ ਨਵੀਂ ਤਾਇਨਾਤੀ ਤਰਨਤਾਰਨ ਹੋਈ ਹੈ।

ਅਰਚਨਾ ਸ਼ਰਮਾ ਤਰਨ ਤਾਰਨ ਤੋਂ ਬਦਲ ਕੇ ਜਲੰਧਰ-1 ਵਿਖੇ ਤਾਇਨਾਤ ਕੀਤੇ ਗਏ ਹਨ। ਗੁਰਮੁੱਖ ਸਿੰਘ ਨਵਾਂ ਸ਼ਹਿਰ ਤੋਂ ਤਬਦੀਲ ਹੋ ਕੇ ਫਿਲੌਰ ਲਗਾਏ ਗਏ ਹਨ। ਸਰਵੇਸ਼ ਰਾਜਨ ਬੰਗਾ ਤੋਂ ਬਦਲ ਕੇ ਨਵਾਂ ਸ਼ਹਿਰ ਵਿਖੇ ਲਗਾਏ ਗਏ ਹਨ। ਸਵਪਨਦੀਪ ਕੌਰ ਜਲੰਧਰ-1 ਤੋਂ ਤਬਦੀਲ ਹੋ ਕੇ ਮਜੀਠਾ ਤਾਇਨਾਤ ਹੋਏ ਹਨ।

ਗੁਰਪ੍ਰੀਤ ਸਿੰਘ ਢਿੱਲੋਂ ਐਸ.ਏ.ਐਸ. ਨਗਰ (ਮੁਹਾਲੀ) ਤੋਂ ਬਦਲ ਕੇ ਰਾਜਪੁਰਾ ਲਗਾਏ ਗਏ ਹਨ। ਰਮਨ ਕੁਮਾਰ ਲੁਧਿਆਣਾ (ਪੂਰਬੀ) ਤੋਂ ਤਬਦੀਲ ਕਰਕੇ ਸੁਨਾਮ ਭੇਜੇ ਗਏ ਹਨ। ਰੇਸ਼ਮ ਸਿੰਘ ਰਾਏਕੋਟ ਤੋਂ ਬਦਲ ਕੇ ਮੋਗਾ ਤਾਇਨਾਤ ਕੀਤੇ ਗਏ ਹਨ। ਸੁਖਬੀਰ ਕੌਰ ਗੁਰੂ ਹਰਸਹਾਏ ਤੋਂ ਬਦਲ ਕੇ ਤਲਵੰਡੀ ਸਾਬੋ ਲਗਾਏ ਗਏ ਹਨ। ਅੰਮ੍ਰਿਤਪਾਲ ਕੌਰ ਲਹਿਰਾਗਾਗਾ ਤੋਂ ਤਬਦੀਲ ਕਰਕੇ ਗੁਰੂ ਹਰਸਹਾਏ ਵਿਖੇ ਲਗਾਏ ਗਏ ਹਨ। ਕੰਵਲਦੀਪ ਸਿੰਘ ਬਰਾੜ ਬਠਿੰਡਾ ਤੋਂ ਬਦਲ ਕੇ ਬਾਘਾ ਪੁਰਾਣਾ ਵਿਖੇ ਤਾਇਨਾਤ ਹੋਏ ਹਨ।

ਮਨਦੀਪ ਸਿੰਘ ਰਾਜਪੁਰਾ ਤੋਂ ਬਦਲ ਕੇ ਐਸ.ਏ.ਐਸ. ਨਗਰ ਲਗਾਏ ਗਏ ਹਨ। ਮਨਿੰਦਰ ਸਿੰਘ ਮੋਗਾ ਤੋਂ ਤਬਦੀਲ ਹੋ ਕੇ ਸਬ-ਰਜਿਸਟਰਾਰ, ਪਟਿਆਲਾ ਲਗਾਏ ਗਏ ਹਨ। ਅੰਮ੍ਰਿਤਵੀਰ ਸਿੰਘ ਸੁਨਾਮ ਤੋਂ ਬਦਲ ਕੇ ਲੁਧਿਆਣਾ (ਪੂਰਬੀ) ਤਾਇਨਾਤ ਕੀਤੇ ਗਏ ਹਨ। ਗੁਰਪ੍ਰੀਤ ਸਿੰਘ ਸਬ-ਰਜਿਸਟਰਾਰ ਜਲੰਧਰ-1 ਤੋਂ ਤਬਦੀਲ ਕਰਕੇ ਗਿੱਦੜਬਾਹਾ ਲਗਾਏ ਗਏ ਹਨ। ਗੁਰਪ੍ਰੀਤ ਨਕੋਦਰ ਤੋਂ ਬਦਲ ਕੇ ਸੰਗਰੂਰ ਵਿਖੇ ਤਾਇਨਾਤ ਹੋਏ ਹਨ।

ਅਨੂਦੀਪ ਸ਼ਰਮਾ ਫਿਲੌਰ ਤੋਂ ਬਦਲ ਕੇ ਚਮਕੌਰ ਸਾਹਿਬ ਲਗਾਏ ਗਏ ਹਨ। ਕੁਲਵਿੰਦਰ ਸਿੰਘ ਚਮਕੌਰ ਸਾਹਿਬ ਤੋਂ ਤਬਦੀਲ ਕਰਕੇ ਧੂਰੀ ਵਿਖੇ ਲਗਾਏ ਗਏ ਹਨ।

ਅਮਿਤ ਕੁਮਾਰ ਧੂਰੀ ਤੋਂ ਬਦਲ ਕੇ ਅਜਨਾਲਾ ਵਿਖੇ ਤਾਇਨਾਤ ਹੋਏ ਹਨ।

ਜਤਿੰਦਰਪਾਲ ਸਿੰਘ ਗਿੱਦੜਬਾਹਾ ਤੋਂ ਬਦਲ ਕੇ ਫ਼ਰੀਦਕੋਟ ਲਗਾਏ ਗਏ ਹਨ। ਜਗਤਾਰ ਸਿੰਘ ਹੁਣ ਖੰਨਾ ਤਾਇਨਾਤ ਕੀਤੇ ਗਏ ਹਨ। ਗੁਰਵਿੰਦਰ ਕੌਰ ਹੁਣ ਖਮਾਣੋਂ ਵਿਖੇ ਤਾਇਨਾਤ ਕੀਤੇ ਗਏ ਹਨ। ਨਵਜੀਵਨ ਛਾਬੜਾ ਦੀ ਅੰਮ੍ਰਿਤਸਰ-1 ਵਿਚ ਨਵੀਂ ਤਾਇਨਾਤੀ ਕੀਤੀ ਗਈ ਹੈ।

ਵਿਭਾਗ ਦੇ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ (ਮਾਲ) ਜਸਪ੍ਰੀਤ ਤਲਵਾੜ ਵੱਲੋਂ ਜਾਰੀ ਹੁਕਮਾਂ ਅਨੁਸਾਰ ਵੱਡੀ ਗਿਣਤੀ ਅਧਿਕਾਰੀਆਂ ਨੂੰ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਤਬਦੀਲ ਕੀਤਾ ਗਿਆ ਹੈ। ਪ੍ਰਮੁੱਖ ਤਬਾਦਲਿਆਂ ਤਹਿਤ ਸੁਖਵਿੰਦਰ ਸਿੰਘ ਨੂੰ ਦੀਨਾ ਨਗਰ ਤੋਂ ਕਪੂਰਥਲਾ, ਰਾਜੀਵ ਕੁਮਾਰ ਮੋਸਲਾ ਨੂੰ ਕਪੂਰਥਲਾ ਤੋਂ ਡੇਰਾ ਬਾਬਾ ਨਾਨਕ, ਅਮਰਜੀਤ ਸਿੰਘ ਨੂੰ ਟਾਂਡਾ ਤੋਂ ਦੀਨਾ ਨਗਰ, ਕੁਲਵੰਤ ਸਿੰਘ ਨੂੰ ਡੇਰਾ ਬਾਬਾ ਨਾਨਕ ਤੋਂ ਮੁਕੇਰੀਆਂ, ਤਰਸੇਮ ਲਾਲ ਨੂੰ ਮੁਕੇਰੀਆਂ ਤੋਂ ਭੁਲੱਥ ਅਤੇ ਕਿਰਨਦੀਪ ਕੌਰ ਨੂੰ ਗੁਰਦਾਸਪੁਰ ਤੋਂ ਝਬਾਲ ਭੇਜਿਆ ਗਿਆ ਹੈ।

ਇਸੇ ਤਰ੍ਹਾਂ ਵਰਿੰਦਰ ਕੁਮਾਰ ਨੂੰ ਦਸੂਹਾ ਤੋਂ ਜਗਰਾਉਂ, ਸੁਖਮਨਿੰਦਰ ਸਿੰਘ ਢੁੱਡੀ ਨੂੰ ਮਾਹਿਲਪੁਰ ਤੋਂ ਮਾਛੀਵਾੜਾ, ਗੁਰਪ੍ਰੀਤ ਸਿੰਘ ਨੂੰ ਗੜ੍ਹਦੀਵਾਲਾ ਤੋਂ ਮੋਗਾ, ਰਾਜ ਕੁਮਾਰ ਨੂੰ ਭੂੰਗਾ ਤੋਂ ਮੁੱਲਾਂਪੁਰ ਦਾਖਾ ਅਤੇ ਮੰਜੂ ਬਾਂਸਲ ਨੂੰ ਬਾਘਾ ਪੁਰਾਣਾ ਤੋਂ ਫ਼ਿਰੋਜ਼ਪੁਰ ਤਾਇਨਾਤ ਕੀਤਾ ਗਿਆ ਹੈ। ਮਾਲਵੇ ਖੇਤਰ ਵਿੱਚ ਰਣਵੀਰ ਸਿੰਘ ਨੂੰ ਫ਼ਿਰੋਜ਼ਪੁਰ ਤੋਂ ਅਬੋਹਰ, ਵਿਨੋਦ ਕੁਮਾਰ ਨੂੰ ਜ਼ੀਰਾ ਤੋਂ ਰਾਏਕੋਟ, ਪਰਮਿੰਦਰ ਸਿੰਘ ਨੂੰ ਰਾਏਕੋਟ ਤੋਂ ਜੈਤੋ, ਜਸਕਰਨ ਸਿੰਘ ਨੂੰ ਗਿੱਦੜਬਾਹਾ ਤੋਂ ਜ਼ੀਰਾ, ਬਲਜੀਤ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਅਮਲੋਹ ਅਤੇ ਸੁਨੀਲ ਗਰਗ ਨੂੰ ਮੌੜ ਤੋਂ ਸਰਦੂਲਗੜ੍ਹ ਬਦਲਿਆ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਦੇ ਜੁਆਇੰਟ ਸਬ-ਰਜਿਸਟਰਾਰ ਦਫ਼ਤਰਾਂ ਵਿੱਚ ਵੀ ਨਵੇਂ ਚਿਹਰੇ ਲਗਾਏ ਗਏ ਹਨ ਤਾਂ ਕਿ ਰਜਿਸਟਰੀਆਂ ਅਤੇ ਜ਼ਮੀਨੀ ਕੰਮਕਾਜ ਵਿੱਚ ਪਾਰਦਰਸ਼ਤਾ ਬਣੀ ਰਹੇ। ਸਰਕਾਰ ਨੇ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰਦਿਆਂ ਸਾਰੇ ਅਧਿਕਾਰੀਆਂ ਨੂੰ ਨਵੇਂ ਸਟੇਸ਼ਨਾਂ ‘ਤੇ ਫ਼ੌਰੀ ਹਾਜ਼ਰੀ ਭਰਨ ਦੇ ਨਿਰਦੇਸ਼ ਦਿੱਤੇ ਹਨ।

Share: