ਨਵੀਂ ਦਿੱਲੀ : ਕੰਪਨੀ ਦੀ ‘ਰੋਡਸ਼ੋਅ’ ਪੇਸ਼ਕਾਰੀ ਅਨੁਸਾਰ ਗੂਗਲ, ਐਨਵਿਡੀਆ (Nvidia), ਮਾਈਕ੍ਰੋਸਾਫਟ ਅਤੇ ਏ.ਐਮ.ਡੀ. (AMD) ਸਮੇਤ ਸੱਤ ਪ੍ਰਮੁੱਖ ਤਕਨਾਲੋਜੀ ਕੰਪਨੀਆਂ ਨੇ ਇੱਕ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤਹਿਤ ਉਹ ਕੰਪਨੀ ਦੇ ਪ੍ਰਸਤਾਵਿਤ ‘ਇਨੀਸ਼ੀਅਲ ਪਬਲਿਕ ਆਫਰਿੰਗ’ (IPO) ਦੇ ਨਾਲ-ਨਾਲ ਚੱਲਣ ਵਾਲੀ ਇੱਕ ‘ਪ੍ਰਾਈਵੇਟ ਪਲੇਸਮੈਂਟ’ ਰਾਹੀਂ, ਐਨਥ੍ਰੋਪਿਕ (Anthropic) ਦੇ ‘ਕਲਾਸ N’ ਕਾਮਨ ਸਟਾਕ ਨੂੰ ਕੁੱਲ 26 ਅਰਬ ਅਮਰੀਕੀ ਡਾਲਰ ਵਿੱਚ ਖਰੀਦਣਗੀਆਂ। ਸਮਝੌਤਿਆਂ ਵਿੱਚ ਨਾਮਜ਼ਦ ਹੋਰ ਕੰਪਨੀਆਂ ਬ੍ਰੌਡਕਾਮ (Broadcom), ਮਾਈਕ੍ਰੋਨ ਟੈਕਨਾਲੋਜੀ (Micron Technology) ਅਤੇ ਟੀਐਸਐਮਸੀ ਪਾਰਟਨਰਜ਼ (TSMC Partners) ਹਨ। ਇਹ ਖੁਲਾਸਾ ਐਂਥਰੋਪਿਕ ਦੇ ਫੰਡ ਇਕੱਠਾ ਕਰਨ ਦੇ ਅਭਿਆਨ ਵਿੱਚ ਪ੍ਰਮੁੱਖ ਤਕਨਾਲੋਜੀ ਖਿਡਾਰੀਆਂ ਦੀ ਭਾਗੀਦਾਰੀ ਨੂੰ ਉਜਾਗਰ ਕਰਦਾ ਹੈ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਪਨੀ ਪਬਲਿਕ ਮਾਰਕੀਟ ਵਿੱਚ ਪ੍ਰਵੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਪੇਸ਼ਕਸ਼ ਦੇ ਸੰਖੇਪ ਅਨੁਸਾਰ ਐਂਥਰੋਪਿਕ ਆਪਣੇ ਆਈਪੀਓ (IPO) ਵਿੱਚ ਕਲਾਸ ਏ ਕਾਮਨ ਸਟਾਕ ਦੇ 82.5 ਕਰੋੜ (825 ਮਿਲੀਅਨ) ਸ਼ੇਅਰ ਵੇਚਣ ਦਾ ਪ੍ਰਸਤਾਵ ਕਰ ਰਹੀ ਹੈ, ਜਿਸ ਵਿੱਚ 97.1 ਫੀਸਦੀ ਪ੍ਰਾਇਮਰੀ ਸ਼ੇਅਰ ਅਤੇ 2.9 ਫੀਸਦੀ ਸੈਕੰਡਰੀ ਸ਼ੇਅਰ ਸ਼ਾਮਲ ਹਨ। ਪ੍ਰਸਤਾਵਿਤ ਕੀਮਤ ਸੀਮਾ 70 ਤੋਂ 78 ਅਮਰੀਕੀ ਡਾਲਰ ਪ੍ਰਤੀ ਸ਼ੇਅਰ ਹੈ,ਅਤੇ ਇਸ ਪੇਸ਼ਕਸ਼ ਦੀ ਕੀਮਤ 18 ਨਵੰਬਰ,2026 ਨੂੰ ਤੈਅ ਹੋਣ ਦੀ ਉਮੀਦ ਹੈ।
ਕੰਪਨੀ ਵਰਕਿੰਗ ਕੈਪੀਟਲ ਸੰਚਾਲਨ ਖਰਚਿਆਂ ਅਤੇ ਕੈਪੀਟਲ ਖਰਚਿਆਂ ਸਮੇਤ ਆਮ ਕਾਰਪੋਰੇਟ ਉਦੇਸ਼ਾਂ ਲਈ ਹਾਸਲ ਹੋਈ ਰਕਮ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਿਊਟਿੰਗ ਅਤੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨੂੰ ਵਿਸ਼ੇਸ਼ ਤੌਰ ‘ਤੇ ਨਿਰਧਾਰਤ ਵਰਤੋਂ ਵਿੱਚ ਸੂਚੀਬੱਧ ਕੀਤਾ ਗਿਆ ਹੈ। ਇਹ ਰਕਮ ਕੁਝ ਬਾਕੀ ਬਚੇ ਰੈਸਟ੍ਰਿਕਟਿਡ ਸਟਾਕ ਯੂਨਿਟਾਂ ਦੇ ਨਿਪਟਾਰੇ ਨਾਲ ਜੁੜੀਆਂ ਟੈਕਸ ਵਿਦਹੋਲਡਿੰਗ ਅਤੇ ਰੈਮਿਟੈਂਸ ਜ਼ਿੰਮੇਵਾਰੀਆਂ ਨੂੰ ਵੀ ਪੂਰਾ ਕਰੇਗੀ।
ਐਂਥਰੋਪਿਕ ਨੇ ਕਿਹਾ ਕਿ ਸਾਂਝਾ ਕੰਪਿਊਟਿੰਗ ਪੂਲ ਵਰਕਲੋਡ ਲੋੜਾਂ ਅਤੇ ਕੀਮਤ-ਪ੍ਰਦਰਸ਼ਨ ਦੇ ਵਿਚਾਰਾਂ ਦੇ ਆਧਾਰ ‘ਤੇ ਫਰੰਟੀਅਰ ਖੋਜ,ਮਾਡਲ ਵਿਕਾਸ,ਗਾਹਕਾਂ ਦੀ ਮੰਗ ਅਤੇ ਕਲਾੋਡ (Claude) ਦੀ ਅੰਦਰੂਨੀ ਵਰਤੋਂ ਲਈ ਸਰੋਤਾਂ ਨੂੰ ਨਿਰਦੇਸ਼ਿਤ ਕਰਨ ਦੀ ਇਜਾਜ਼ਤ ਦੇਵੇਗਾ।
