ਟੋਕੀਓ : ਏਸ਼ਿਆਈ ਫੁਟਬਾਲ ਕਨਫੈਡਰੇਸ਼ਨ (ਏ ਐੱਫ ਸੀ) ਨੇ ਪੁਰਾਣੇ ਗਿਲੇ ਭੁਲਾ ਕੇ ਫੀਫਾ ਦੇ ਪ੍ਰਧਾਨ ਵਜੋਂ ਜਿਆਨੀ ਇਨਫੈਂਟੀਨੋ ਦੇ ਚੌਥੇ ਕਾਰਜਕਾਲ ਦੀ ਹਮਾਇਤ ਦਾ ਐਲਾਨ ਕੀਤਾ ਹੈ। ਏ ਐੱਫ ਸੀ ਦੇ ਪ੍ਰਧਾਨ ਸ਼ੇਖ਼ ਸਲਮਾਨ ਬਿਨ ਇਬਰਾਹਿਮ ਅਲ ਖ਼ਲੀਫ਼ਾ ਨੇ ਟੋਕੀਓ ਵਿੱਚ ਕਾਂਗਰਸ ਮੀਟਿੰਗ ਦੌਰਾਨ ਇਹ ਹਾਮੀ ਭਰੀ। ਫੀਫਾ ਚੋਣਾਂ ਮਾਰਚ ਵਿੱਚ ਹੋਣੀਆਂ ਹਨ ਅਤੇ ਨਾਮਜ਼ਦਗੀਆਂ ਦੀ ਆਖ਼ਰੀ ਤਰੀਕ 18 ਨਵੰਬਰ ਹੈ, ਪਰ ਹੁਣ ਤੱਕ ਕਿਸੇ ਨੇ ਦਾਅਵੇਦਾਰੀ ਪੇਸ਼ ਨਹੀਂ ਕੀਤੀ। ਏ ਐੱਫ ਸੀ ਵਿੱਚ 47 ਮੈਂਬਰ ਦੇਸ਼ ਸ਼ਾਮਲ ਹਨ, ਜਿਨ੍ਹਾਂ ਦੀਆਂ ਵੋਟਾਂ ਇਨਫੈਂਟੀਨੋ ਦੀ ਜਿੱਤ ਪੱਕੀ ਕਰ ਸਕਦੀਆਂ ਹਨ।
Posted inJapan
FIFA Election: ਪੁਰਾਣੇ ਗਿਲੇ-ਸ਼ਿਕਵੇ ਭੁਲਾ ਕੇ AFC ਨੇ ਜਿਆਨੀ ਇਨਫੈਂਟੀਨੋ ਦੇ ਚੌਥੇ ਕਾਰਜਕਾਲ ਲਈ ਸਮਰਥਨ ਦਾ ਐਲਾਨ ਕੀਤਾ
