ਚੰਡੀਗੜ੍ਹ ਦੇ ਸੈਕਟਰ 22 ਵਿਖੇ ਵੀਰਵਾਰ ਰਾਤ ਨੂੰ 17 ਸਾਲਾ ਨੈਤਿਕ ਤਰੀਕ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਵੱਲੋਂ ਕਾਬੂ ਕੀਤੇ ਗਏ ਦੋ ਨੌਜਵਾਨਾਂ ਦਾ ਅੱਜ ਤੜਕੇ ਸੈਕਟਰ 50 ਦੇ ਜੰਗਲਾਂ ਵਿੱਚ ਪੁਲੀਸ ਐਨਕਾਊਂਟਰ ਹੋ ਗਿਆ ਹੈ। ਇਸ ਦੌਰਾਨ ਦੋਵੇਂ ਹਮਲਾਵਰ ਜ਼ਖਮੀ ਹੋ ਗਏ ਜਿਨਾਂ ਨੂੰ ਇਲਾਜ ਲਈ ਸੈਕਟਰ 16 ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲੀਸ ਵੱਲੋਂ ਨੈਤਿਕ ਦੇ ਕਤਲ ਦੇ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਨਾਂ ਤੋਂ ਪੁੱਛਗਿੱਛ ਤੇ ਆਧਾਰ ਤੇ ਵਾਰਦਾਤ ਵਿੱਚ ਵਰਤੇ ਹਥਿਆਰ ਦੀ ਰਿਕਵਰੀ ਲਈ ਸੈਕਟਰ 50 ਦੇ ਨੇੜੇ ਜੰਗਲ ਦੇ ਇਲਾਕੇ ਵਿੱਚ ਲੈ ਕੇ ਪਹੁੰਚੇ। ਇਸ ਦੌਰਾਨ ਹਮਲਾਵਰ ਨੇ ਛੁਪਾਈ ਹੋਈ ਪਿਸਤੌਲ ਨਾਲ ਪੁਲੀਸ ਉੱਤੇ ਗੋਲੀ ਚਲਾਈ ਅਤੇ ਪੁਲੀਸ ਨੇ ਜਵਾਬੀ ਫਾਇਰਿੰਗ ਕਰਦਿਆਂ ਦੋਵੇਂ ਮੁਲਜ਼ਮਾਂ ਦੇ ਗੋਲੀਆਂ ਮਾਰੀਆਂ ਅਤੇ ਦੋਵੇਂ ਜਖਮੀ ਹੋ ਗਏ।
ਪੁਲੀਸ ਟੀਮ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਹਮਲਾਵਰਾਂ ਦੇ ਲੱਕੀ ਪਟਿਆਲ ਗੈਂਗ ਨਾਲ ਸੰਬੰਧ ਹਨ ਅਤੇ ਉਹ ਉਨ੍ਹਾਂ ਦੀ ਸ਼ੈਅ ਉੱਤੇ ਹੀ ਅਜਿਹੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਪੁਲੀਸ ਵੱਲੋਂ ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
