ਸਿਡਨੀ : ਭਾਰਤੀ ਪਿਛੋਕੜ ਵਾਲੇ ਬਾਠਲਾ ਬਿਲਡਰ ਗਰੁੱਪ ਦੇ ਦੀਵਾਲਾ ਹੋਣ ਬਾਅਦ ਇਸ ਦੇ ਹਜ਼ਾਰਾਂ ਅਪਾਰਟਮੈਂਟਾਂ, ਘਰ ਅਤੇ ਅਧੂਰੇ ਪ੍ਰਾਜੈਕਟਾਂ ਨੂੰ ਲੈ ਕੇ ਜਾਇਦਾਦ ਬਾਜ਼ਾਰ ਵਿੱਚ ਵੱਡੀ ਚਿੰਤਾ ਪੈਦਾ ਹੋ ਗਈ ਹੈ। ਇੱਥੇ ਪੱਛਮੀ ਸਿਡਨੀ ਵਿੱਚ ਬਾਠਲਾ ਵੱਲੋਂ ਬਣਾਏ ਗਏ ਪੂਰੇ ਹੋ ਚੁੱਕੇ ਅਪਾਰਟਮੈਂਟਾਂ ਲਈ ਕਰਜ਼ਾ ਦੇਣ ਤੋਂ ਕੁਝ ਵੱਡੇ ਬੈਂਕਾਂ ਨੇ ਇਨਕਾਰ ਕੀਤਾ ਹੈ। ਮੁੱਖ ਚਿੰਤਾ ਇਮਾਰਤਾਂ ਦੀ ਗੁਣਵੱਤਾ ਅਤੇ ਸੰਭਾਵਿਤ ਨੁਕਸਾਂ ਨੂੰ ਲੈ ਕੇ ਹੈ। ਨਿੱਜੀ ਕਰਜ਼ਦਾਤਾ ਰੀਵਿਊ ਦੇ ਪ੍ਰਬੰਧਕ ਮਿਕੀ ਸਿਵਿਜੈਟਿਕ ਨੇ ਕਿਹਾ ਕਿ ਕੁਝ ਬੈਂਕ ਇਸ ਵੇਲੇ ਪੂਰੇ ਹੋਏ ਬਾਠਲਾ ਅਪਾਰਟਮੈਂਟਾਂ ਨੂੰ ਵਿੱਤੀ ਸਹਾਇਤਾ ਦੇਣ ਤੋਂ ਇਨਕਾਰ ਕਰ ਰਹੇ ਹਨ। ਪ੍ਰਸ਼ਾਸਕ ਅਧਿਕਾਰੀ ਅਨੁਸਾਰ ਬਾਠਲਾ ਦੇ 219 ਪ੍ਰਾਜੈਕਟ ਚੱਲ ਰਹੇ ਸਨ, ਜਿਨ੍ਹਾਂ ਵਿੱਚ 45 ਨਿਰਮਾਣ ਅਧੀਨ ਪ੍ਰਾਜੈਕਟਾਂ ਵਿੱਚ ਲਗਪਗ 2500 ਘਰ ਸ਼ਾਮਲ ਹਨ। ਇਸ ਤੋਂ ਇਲਾਵਾ ਕਰੀਬ 13000 ਘਰਾਂ ਦੀ ਵਿਕਾਸ ਯੋਜਨਾ ਵੀ ਸੀ। ਕਰਜ਼ਦਾਤਿਆਂ ਦਾ ਕੁੱਲ ਬਕਾਇਆ ਲਗਪਗ 3.4 ਅਰਬ ਡਾਲਰ ਦੱਸਿਆ ਗਿਆ ਹੈ।
Posted inAustralia
ਭਾਰਤੀ ਪਿਛੋਕੜ ਵਾਲੇ ਬਾਠਲਾ ਗਰੁੱਪ ਦੇ ਦੀਵਾਲੀਆ ਹੋਣ ਤੋਂ ਬਾਅਦ ਵੈਸਟਰਨ ਸਿਡਨੀ ’ਚ ਜਾਇਦਾਦ ਕੀਮਤਾਂ ’ਚ ਮੰਦੀ

ਇੰਨੀ ਵੱਡੀ ਮਾਤਰਾ ਵਿੱਚ ਜਾਇਦਾਦ ਇਕੱਠੀ ਵਿਕਰੀ ਲਈ ਆਉਣ ਨਾਲ ਪੱਛਮੀ ਸਿਡਨੀ ਇਲਾਕਿਆਂ ਵਿੱਚ ਕੀਮਤਾਂ ਉੱਤੇ ਭਾਰੀ ਦਬਾਅ ਪੈ ਰਿਹਾ ਹੈ। ਜੇ ਬੈਂਕ ਕਰਜ਼ਾ ਉਪਲਬਧ ਨਾ ਹੋਇਆ ਤਾਂ ਕੁਝ ਵਿਕਰੀਆਂ ਨਕਦ ਖਰੀਦਦਾਰਾਂ ਤੱਕ ਸੀਮਤ ਹੋ ਸਕਦੀਆਂ ਹਨ ਅਤੇ ਮਜਬੂਰੀ ਵਾਲੀਆਂ ਵਿਕਰੀਆਂ ਵਿੱਚ ਵੱਡੀਆਂ ਛੋਟਾਂ ਦੇਖਣ ਨੂੰ ਮਿਲ ਸਕਦੀਆਂ ਹਨ। ਹਾਲਾਂਕਿ, ਆਸਟਰੇਲੀਆਈ ਰਿਜ਼ਰਵ ਬੈਂਕ ਦਾ ਮੁਲਾਂਕਣ ਹੈ ਕਿ ਬਾਠਲਾ ਦਾ ਸੰਕਟ ਪੂਰੇ ਵਿੱਤੀ ਤੰਤਰ ਲਈ ਖ਼ਤਰਾ ਨਹੀਂ, ਸਗੋਂ ਕੰਪਨੀ ਦੀ ਵਧੇਰੇ ਜੋਖ਼ਮ ਭਾਰੀ ਕਰਜ਼ਾ-ਨੀਤੀ ਅਤੇ ਵਿੱਤੀ ਢਾਂਚੇ ਨਾਲ ਜੁੜਿਆ ਮਾਮਲਾ ਹੈ।
