Stock Market Today: ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਬਾਜ਼ਾਰ ਖੁੱਲ੍ਹਦਿਆਂ ਹੀ ਸੈਂਸੈਕਸ 460 ਅੰਕ ਡਿੱਗਿਆ

Stock Market Today: ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਬਾਜ਼ਾਰ ਖੁੱਲ੍ਹਦਿਆਂ ਹੀ ਸੈਂਸੈਕਸ 460 ਅੰਕ ਡਿੱਗਿਆ

ਮੁੰਬਈ : ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਰਿਜ਼ਰਵ ਬੈਂਕ ਆਫ਼ ਇੰਡੀਆ (RBI) ਦੀ ਨੀਤੀ ਦੇ ਆਉਣ ਵਾਲੇ ਫ਼ੈਸਲੇ ਤੋਂ ਪਹਿਲਾਂ ਨਿਵੇਸ਼ਕਾਂ ਵੱਲੋਂ ਵਰਤੀ ਜਾ ਰਹੀ ਸਾਵਧਾਨੀ ਕਾਰਨ ਬੁਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਮੁੱਖ ਸ਼ੇਅਰ ਬਾਜ਼ਾਰ ਸੂਚਕਾਂਕ ਸੈਂਸੈਕਸ ਅਤੇ ਨਿਫ਼ਟੀ ਵਿੱਚ ਗਿਰਾਵਟ ਦਰਜ ਕੀਤੀ ਗਈ। ਸ਼ੁਰੂਆਤੀ ਕਾਰੋਬਾਰ ਦੌਰਾਨ ਬੀਐੱਸਈ ਸੈਂਸੈਕਸ 460 ਅੰਕ ਡਿੱਗ ਕੇ 72,599.05 ’ਤੇ ਆ ਗਿਆ, ਜਦੋਂਕਿ ਐੱਨਐੱਸਈ ਨਿਫ਼ਟੀ 164.80 ਅੰਕਾਂ ਦੀ ਗਿਰਾਵਟ ਨਾਲ 22,610.85 ’ਤੇ ਕਾਰੋਬਾਰ ਕਰ ਰਿਹਾ ਸੀ।

ਸੈਂਸੈਕਸ ਦੀਆਂ 30 ਪ੍ਰਮੁੱਖ ਕੰਪਨੀਆਂ ਵਿੱਚੋਂ ਟਾਈਟਨ, ਏਸ਼ੀਅਨ ਪੇਂਟਸ, ਭਾਰਤ ਇਲੈਕਟ੍ਰੌਨਿਕਸ, ਮਾਰੂਤੀ, ਐਕਸਿਸ ਬੈਂਕ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਗਿਰਾਵਟ ਦੇਖਣ ਨੂੰ ਮਿਲੀ, ਜਦਕਿ ਬਜਾਜ ਫਾਈਨਾਂਸ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰ ਲਾਭ ਵਿੱਚ ਰਹੇ। ਉੱਧਰ ਗਲੋਬਲ ਆਇਲ ਬੈਂਚਮਾਰਕ Brent crude 1.01 ਫ਼ੀਸਦੀ ਵਾਧੇ ਨਾਲ 101.6 ਅਮਰੀਕੀ ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ।

Share: