Asian Games 2026 (7ਵਾਂ ਦਿਨ): ਭਾਰਤੀ Women ਨਿਸ਼ਾਨੇਬਾਜ਼ ਟੀਮ ਨੇ ਜਿੱਤਿਆ ਚਾਂਦੀ ਦਾ ਤਗਮਾ

Asian Games 2026 (7ਵਾਂ ਦਿਨ): ਭਾਰਤੀ Women ਨਿਸ਼ਾਨੇਬਾਜ਼ ਟੀਮ ਨੇ ਜਿੱਤਿਆ ਚਾਂਦੀ ਦਾ ਤਗਮਾ

ਏਸ਼ੀਆਈ ਖੇਡਾਂ 2026 ਦੇ ਸੱਤਵੇਂ ਦਿਨ ਭਾਰਤੀ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਸਾਵਨ ਬਾਰਵਾਲ ਤੋਂ ਬਾਅਦ ਹੁਣ ਭਾਰਤ ਦੀ ਮਹਿਲਾ ਨਿਸ਼ਾਨੇਬਾਜ਼ ਟੀਮ ਨੇ ਦੇਸ਼ ਦੀ ਝੋਲੀ ਵਿੱਚ ਇੱਕ ਹੋਰ ਚਾਂਦੀ ਦਾ ਤਗਮਾ (Silver Medal) ਪਾਇਆ ਹੈ। ਤਿਲੋਤਮਾ ਸੇਨ (Tilottama Sen), ਵਿਦਾਰਸਾ ਵਿਨੋਦ (Vidarsa Vinod) ਅਤੇ ਆਸ਼ੀ ਚੌਕਸੀ (Ashi Chouksey) ਦੀ ਭਾਰਤੀ ਤਿਕੜੀ ਨੇ ਔਰਤਾਂ ਦੇ 50 ਮੀਟਰ ਰਾਈਫਲ 3 ਪੋਜ਼ੀਸ਼ਨ ਟੀਮ ਈਵੈਂਟ ਵਿੱਚ ਚੰਗਾ ਪ੍ਰਦਰਸ਼ਨ ਕਰਦਿਆਂ ਇਹ ਸਫ਼ਲਤਾ ਹਾਸਲ ਕੀਤੀ। ਇਸ ਦੇ ਨਾਲ ਹੀ ਭਾਰਤ ਦੀਆਂ ਦੋ ਪ੍ਰਮੁੱਖ ਨਿਸ਼ਾਨੇਬਾਜ਼ਾਂ ਨੇ ਵਿਅਕਤੀਗਤ (Individual) ਫਾਈਨਲ ਲਈ ਵੀ ਕੁਆਲੀਫਾਈ ਕਰ ਲਿਆ ਹੈ। ਮੁਕਾਬਲੇ ਦੌਰਾਨ ਭਾਰਤੀ ਟੀਮ ਨੇ ਕੁੱਲ 1763 ਅੰਕ ਬਣਾ ਕੇ ਪੋਡੀਅਮ ’ਤੇ ਦੂਜਾ ਸਥਾਨ ਹਾਸਲ ਕੀਤਾ। ਇਸ ਕੜੇ ਮੁਕਾਬਲੇ ਵਿੱਚ ਚੀਨ ਦੀ ਟੀਮ ਨੇ 1773 ਅੰਕਾਂ ਦੇ ਨਵੇਂ ਗੇਮਜ਼ ਰਿਕਾਰਡ ਨਾਲ ਸੋਨੇ ਦਾ ਤਗਮਾ ਆਪਣੇ ਨਾਂ ਕੀਤਾ, ਜਦੋਂਕਿ ਕਜ਼ਾਖਸਤਾਨ ਦੀ ਟੀਮ 1754 ਅੰਕਾਂ ਨਾਲ ਤੀਜੇ ਸਥਾਨ ’ਤੇ ਰਹਿ ਕੇ ਕਾਂਸੀ ਦੇ ਤਗਮੇ ’ਤੇ ਹੀ ਸੀਮਤ ਰਹੀ।

ਵਿਅਕਤੀਗਤ ਵਰਗ (Individual Section) ਵਿੱਚ ਵੀ ਭਾਰਤੀ ਨਿਸ਼ਾਨੇਬਾਜ਼ਾਂ ਦਾ ਦਬਦਬਾ ਦੇਖਣ ਨੂੰ ਮਿਲਿਆ। ਸਟੈਂਡਿੰਗ ਪੋਜ਼ੀਸ਼ਨ ਤੋਂ ਪਹਿਲਾਂ ਆਸ਼ੀ ਚੌਕਸੀ ਨੇ 395-25x ਅਤੇ ਤਿਲੋਤਮਾ ਸੇਨ ਨੇ 395-23x ਦਾ ਸਕੋਰ ਕਰ ਕੇ ਚੋਟੀ ਦੇ ਤਿੰਨ ਨਿਸ਼ਾਨੇਬਾਜ਼ਾਂ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਭਾਰਤੀ ਸ਼ੂਟਰਾਂ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਵਿਅਕਤੀਗਤ ਈਵੈਂਟਸ ਵਿੱਚ ਵੀ ਦੇਸ਼ ਲਈ ਹੋਰ ਤਗਮਿਆਂ ਦੀਆਂ ਉਮੀਦਾਂ ਬਹੁਤ ਵੱਧ ਗਈਆਂ ਹਨ।

Share: