ਮੁਸਲਿਮ ਅਫਸਰਾਂ ਦੇ ਮਾਮਲੇ ’ਚ Mahua Moitra ਵੱਲੋਂ ਯੂ ਐੱਨ ਦਾ ਰੁਖ਼

ਮੁਸਲਿਮ ਅਫਸਰਾਂ ਦੇ ਮਾਮਲੇ ’ਚ Mahua Moitra ਵੱਲੋਂ ਯੂ ਐੱਨ ਦਾ ਰੁਖ਼

ਕੋਲਕਾਤਾ : ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਘੱਟਗਿਣਤੀਆਂ ਨਾਲ ਜੁੜੇ ਮੁੱਦਿਆਂ ’ਤੇ ਸੰਯੁਕਤ ਰਾਸ਼ਟਰ (ਯੂ ਐੱਨ) ਦੇ ਵਿਸ਼ੇਸ਼ ਦੂਤ ਨਾਲ ਸੰਪਰਕ ਕਰ ਕੇ ਦੋਸ਼ ਲਾਇਆ ਹੈ ਕਿ ਪੱਛਮੀ ਬੰਗਾਲ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰਿਆਂ ਦੌਰਾਨ ਸੀਨੀਅਰ ਮੁਸਲਿਮ ਆਈ ਏ ਐੱਸ ਅਤੇ ਆਈ ਪੀ ਐੱਸ ਅਫਸਰਾਂ ਨੂੰ ਉਨ੍ਹਾਂ ਦੇ ਧਰਮ ਕਾਰਨ ਅਧਿਕਾਰਤ ਪ੍ਰੋਗਰਾਮਾਂ ’ਚੋਂ ਬਾਹਰ ਰੱਖਿਆ ਗਿਆ ਹੈ।

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ (ਓ ਐੱਚ ਸੀ ਐੱਚ ਆਰ) ’ਚ ਘੱਟਗਿਣਤੀ ਮਾਮਲਿਆਂ ਦੇ ਆਜ਼ਾਦ ਮਨੁੱਖੀ ਅਧਿਕਾਰ ਮਾਹਿਰ ਨਿਕੋਲਸ ਲੈਵਰੈਟ ਨੂੰ ਲਿਖੇ ਪੱਤਰ ’ਚ ਮੋਇਤਰਾ ਨੇ ਦੋਸ਼ ਲਾਇਆ ਕਿ ਜੁਲਾਈ ’ਚ ਅਗਸਤ ਮਹੀਨੇ ਸ਼ਾਹ ਦੇ ਦੌਰਿਆਂ ਦੌਰਾਨ ਤਿੰਨ ਮੌਕਿਆਂ ’ਤੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਜਾਂ ਤਾਂ ਪ੍ਰੋਗਰਾਮ ਵਾਲੀ ਥਾਂ ਤੋਂ ਚਲੇ ਜਾਣ ਲਈ ਕਿਹਾ ਗਿਆ ਜਾਂ ਉਨ੍ਹਾਂ ਨੂੰ ਅਧਿਕਾਰਤ ਪ੍ਰੋਗਰਾਮਾਂ ਦੌਰਾਨ ਹਾਜ਼ਰ ਨਾ ਰਹਿਣ ਲਈ ਕਿਹਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਅਧਿਕਾਰੀਆਂ ਨੂੰ ਪ੍ਰੋਗਰਾਮ ’ਚੋਂ ਬਾਹਰ ਰੱਖਿਆ ਗਿਆ ਜਦਕਿ ਹੋਰਨਾਂ ਧਰਮਾਂ ਦੇ ਉਨ੍ਹਾਂ ਦੇ ਸਹਿਕਰਮੀਆਂ ਨੂੰ ਉਸ ਦੌਰਾਨ ਹਾਜ਼ਰ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ। ਟੀ ਐੱਮ ਸੀ ਸੰਸਦ ਮੈਂਬਰ ਨੇ ਸਿਲੀਗੁੜੀ ਦੇ ਪੁਲੀਸ ਕਮਿਸ਼ਨਰ ਵਕਾਰ ਰਜ਼ਾ, ਪੱਛਮੀ ਬੰਗਾਲ ਪੁਲੀਸ ਦੀ ਐੱਸ ਟੀ ਐੱਫ ਦੇ ਮੁਖੀ ਜਾਵੇਦ ਸ਼ਮੀਮ ਅਤੇ ਸੀਨੀਅਰ ਆਈ ਪੀ ਐੱਸ ਖ਼ਲੀਲ ਅਹਿਮਦ ਦਾ ਜ਼ਿਕਰ ਕੀਤਾ ਹੈ।

Share: