ਨਿਊਯਾਰਕ : ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਦੁਨੀਆਂ ਦੀਆਂ ਸਿਖਰਲੀਆਂ ਦੋ ਖਿਡਾਰਨਾਂ ਆਰਿਨਾ ਸਬਾਲੇਂਕਾ ਅਤੇ ਯੇਲੇਨਾ ਰਿਬਾਕੀਨਾ ਵਿਚਾਲੇ ਖ਼ਿਤਾਬੀ ਮੁਕਾਬਲਾ ਹੋਵੇਗਾ। ਪਿਛਲੀ ਦੋ ਵਾਰ ਦੀ ਚੈਂਪੀਅਨ ਸਬਾਲੇਂਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਸੈਮੀ ਫਾਈਨਲ ਵਿੱਚ ਜੈਸਿਕਾ ਪੇਗੁਲਾ ਨੂੰ 7-5, 6-2 ਅਤੇ ਦੂਜੇ ਸੈਮੀ ਫਾਈਨਲ ਵਿੱਚ ਰਿਬਾਕੀਨਾ ਨੇ ਸਖ਼ਤ ਮੁਕਾਬਲੇ ਮਗਰੋਂ ਕੋਕੋ ਗੌਫ ਨੂੰ 3-6, 6-4, 6-4 ਨਾਲ ਮਾਤ ਦਿੱਤੀ। ਇਸ ਦੇ ਨਾਲ ਹੀ ਸੋਮਵਾਰ ਨੂੰ ਜਾਰੀ ਹੋਣ ਵਾਲੀ ਡਬਲਿਊ ਟੀ ਏ ਰੈਂਕਿੰਗ ਵਿੱਚ ਰਿਬਾਕੀਨਾ ਦੁਨੀਆ ਦੀ ਨੰਬਰ ਇੱਕ ਖਿਡਾਰਨ ਬਣ ਜਾਵੇਗੀ। ਉਹ ਪਿਛਲੇ 99 ਹਫ਼ਤਿਆਂ ਤੋਂ ਪਹਿਲੇ ਸਥਾਨ ’ਤੇ ਕਾਬਜ਼ ਸਬਾਲੇਂਕਾ ਨੂੰ ਪਛਾੜੇਗੀ। ਸਬਾਲੇਂਕਾ ਨੇ ਮੰਨਿਆ ਕਿ ਇਸ ਸੀਜ਼ਨ ਵਿੱਚ ਉਸ ਦਾ ਪ੍ਰਦਰਸ਼ਨ ਬਹੁਤਾ ਖ਼ਾਸ ਨਹੀਂ ਰਿਹਾ। ਜ਼ਿਕਰਯੋਗ ਹੈ ਕਿ ਐਤਕੀਂ ਸਾਲ 1975 ਤੋਂ ਬਾਅਦ ਪਹਿਲੀ ਵਾਰ ਟੂਰਨਾਮੈਂਟ ਦੀਆਂ ਚਾਰ ਸਿਖਰਲਾ ਦਰਜਾ ਪ੍ਰਾਪਤ ਖਿਡਾਰਨਾਂ ਮਹਿਲਾ ਸਿੰਗਲਜ਼ ਦੇ ਸੈਮੀ ਫਾਈਨਲ ਪੁੱਜੀਆਂ ਸਨ।
Posted inSports United States
US Open: ਸਬਾਲੇਂਕਾ ਤੇ ਰਿਬਾਕੀਨਾ ਵਿਚਾਲੇ ਹੋਵੇਗੀ ਖ਼ਿਤਾਬੀ ਟੱਕਰ

