Yuki Bhambri ਦਾ Davis Cup ’ਚ ਖੇਡਣਾ ਮੁਸ਼ਕਲ

Yuki Bhambri ਦਾ Davis Cup ’ਚ ਖੇਡਣਾ ਮੁਸ਼ਕਲ

ਨਵੀਂ ਦਿੱਲੀ : ਭਾਰਤੀ ਟੈਨਿਸ ਖਿਡਾਰੀ ਯੂਕੀ ਭਾਂਬਰੀ ਦਾ ਸਿਓਲ ਵਿੱਚ ਦੱਖਣੀ ਕੋਰੀਆ ਖ਼ਿਲਾਫ਼ ਹੋਣ ਵਾਲੇ ਆਗਾਮੀ ਡੇਵਿਸ ਕੱਪ ਮੁਕਾਬਲੇ ਵਿੱਚ ਖੇਡਣਾ ਮੁਸ਼ਕਲ ਹੈ। ਯੂ ਐੱਸ ਓਪਨ ਦੇ ਮੁੱਖ ਡਰਾਅ ਮੈਚ ਤੋਂ ਪਹਿਲਾਂ ਅਭਿਆਸ ਕਰਦਿਆਂ ਉਸ ਦੀ ਸੱਜੀ ਲੱਤ ਵਿੱਚ ਖਿਚਾਅ ਆ ਗਿਆ ਸੀ, ਜਿਸ ਕਾਰਨ ਉਹ ਵੀਰਵਾਰ ਰਾਤ ਸਿਓਲ ਜਾਣ ਵਾਲੇ ਭਾਰਤੀ ਖਿਡਾਰੀਆਂ ਦੇ ਪਹਿਲੇ ਜਥੇ ਨਾਲ ਰਵਾਨਾ ਨਹੀਂ ਹੋਇਆ। ਇਸ ਅਹਿਮ ਮੁਕਾਬਲੇ ਵਿੱਚ ਜਿੱਤ ਦਰਜ ਕਰਨ ਵਾਲੀ ਟੀਮ ਅੱਠ ਟੀਮਾਂ ਦੇ ਇਲੀਟ ਡੇਵਿਸ ਕੱਪ ਫਾਈਨਲਜ਼ ਵਿੱਚ ਜਗ੍ਹਾ ਪੱਕੀ ਕਰੇਗੀ। 32 ਸਾਲਾ ਭਾਂਬਰੀ ਨੇ ਕਿਹਾ ਕਿ ਏਸ਼ਿਆਈ ਖੇਡਾਂ ਵਿੱਚ ਉਸ ਦੀ ਸ਼ਮੂਲੀਅਤ ਨੂੰ ਕੋਈ ਖ਼ਤਰਾ ਨਹੀਂ ਹੈ।

Share: