ਮੁੰਬਈ : ਮੁੰਬਈ ਦੇ ਚਰਚ ਰੋਡ ‘ਤੇ ਸਥਿਤ ਇੱਕ 12-ਮੰਜ਼ਿਲਾ ਇਮਾਰਤ ਦੀ 11ਵੀਂ ਮੰਜ਼ਿਲ ‘ਤੇ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਇਹ ਅੱਗ ਵਿਲੇ ਪਾਰਲੇ ਵਿੱਚ ਸਕੂਲ ਨੇੜੇ ਸਥਿਤ ‘ਸ਼ਾਂਤਾ ਭਵਨ’ ਇਮਾਰਤ ਵਿੱਚ ਲੱਗੀ। ਫਾਇਰ ਅਫਸਰ ਵੀ. ਭੋਸਲੇ ਅਨੁਸਾਰ ਅੱਗ ‘ਤੇ ਕਾਬੂ ਪਾਉਣ ਲਈ 8 ਫਾਇਰ ਟੈਂਡਰ ਮੌਕੇ ‘ਤੇ ਭੇਜੇ ਗਏ ਅਤੇ ਇਮਾਰਤ ਦੀ ਛੱਤ ‘ਤੇ ਫਸੇ 15 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬ੍ਰਿਹਨਮੁੰਬਈ ਨਗਰ ਨਿਗਮ (BMC) ਦੇ ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦੀ ਪਛਾਣ 2 ਸਾਲਾ ਅਬੀਰ ਅਤੇ 23 ਸਾਲਾ ਅੰਕਿਤਾ ਵਜੋਂ ਹੋਈ ਹੈ। ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਵਿੱਚੋਂ ਦੋ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਬਾਕੀ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਅੱਗ ਲੱਗਣ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਐਤਵਾਰ ਦੇਰ ਰਾਤ ਮੁੰਬਈ ਦੇ ਬਾਈਕੁਲਾ ਪੁਲੀਸ ਥਾਣੇ ਦੀ ਪਹਿਲੀ ਮੰਜ਼ਿਲ ‘ਤੇ ਸਥਿਤ ਇੱਕ ਕਮਰੇ ਵਿੱਚ ਅੱਗ ਲੱਗ ਗਈ ਸੀ, ਜੋ ਤੇਜ਼ੀ ਨਾਲ ਨਾਲ ਦੇ ਕਮਰਿਆਂ ਵਿੱਚ ਫੈਲ ਗਈ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਜਾਂ ਵੱਡੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ।
Posted inMumbai
ਮੁੰਬਈ ਵਿਚ ਇਮਾਰਤ ਨੂੰ ਅੱਗ; 2 ਹਲਾਕ; 8 ਜ਼ਖਮੀ

