ਸੰਗਾਰੇੱਡੀ : ਤਿਲੰਗਾਨਾ ਦੇ ਸੰਗਾਰੇੱਡੀ ਜ਼ਿਲ੍ਹੇ ਵਿੱਚ ਇੱਕ ਆਟੋ-ਰਿਕਸ਼ਾ ਅਤੇ ਟਰੱਕ ਵਿਚਕਾਰ ਹੋਈ ਟੱਕਰ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਸੰਗਾਰੇੱਡੀ ਜ਼ਿਲ੍ਹੇ ਦੇ ਜ਼ਹੀਰਾਬਾਦ ਥਾਣੇ ਦੀ ਹੱਦ ਅਧੀਨ ਪੈਂਦੇ ਪਿੰਡ ਸਤਵਾਰ ਦੇ ‘ਸਤਵਾਰ ਐਕਸ ਰੋਡ’ ‘ਤੇ ਵਾਪਰਿਆ। ਜ਼ਖਮੀਆਂ ਨੂੰ ਇਲਾਜ ਲਈ ਬਿਦਰ ਦੇ ਸਰਕਾਰੀ ਹਸਪਤਾਲ ‘ਚ ਭੇਜਿਆ ਗਿਆ ਹੈ, ਜਦਕਿ ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਹਾਦਸੇ ਦੀ ਅਗਲੇਰੀ ਜਾਂਚ ਜਾਰੀ ਹੈ। ਇਸ ਤੋਂ ਪਹਿਲਾਂ ਰੰਗਾਰੇੱਡੀ ਜ਼ਿਲ੍ਹੇ ਦੇ ਹੈਦਰਸ਼ਾਹਕੋਟ ਇਲਾਕੇ ਵਿੱਚ ਇੱਕ XUV ਗੱਡੀ ਨੇ ਤਿੰਨ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਸੀ। ਨਰਸਿੰਗੀ ਥਾਣੇ ਦੀ ਹੱਦ ਵਿੱਚ ਵਾਪਰੇ ਇਸ ਹਾਦਸੇ ਵਿੱਚ 47 ਸਾਲਾ ਸੇਵਾਮੁਕਤ ਫੌਜੀ ਜਵਾਨ ਰਵਿੰਦਰ ਦੀ ਮੌਤ ਹੋ ਗਈ, ਜੋ ਮੋਟਰਸਾਈਕਲ ‘ਤੇ ਸਵਾਰ ਸਨ। ਟੱਕਰ ਮਾਰਨ ਤੋਂ ਬਾਅਦ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਵਿੱਚ ਜ਼ਖਮੀ ਹੋਏ ਦੋ ਹੋਰ ਵਿਅਕਤੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
Posted inTelangana
Telangana Road Accident: ਸੜਕ ਹਾਦਸੇ ਵਿਚ ਛੇ ਹਲਾਕ; 6 ਜ਼ਖ਼ਮੀ

