Bumrah ਦੀ ਗ਼ੈਰ-ਮੌਜੂਦਗੀ ਵਿੱਚ Gurnoor Brar ਬਣ ਸਕਦਾ ਹੈ Team India ਦਾ X-Factor: ਫਰਵੀਜ਼ ਮਾਹਰੂਫ਼

Bumrah ਦੀ ਗ਼ੈਰ-ਮੌਜੂਦਗੀ ਵਿੱਚ Gurnoor Brar ਬਣ ਸਕਦਾ ਹੈ Team India ਦਾ X-Factor: ਫਰਵੀਜ਼ ਮਾਹਰੂਫ਼

ਕੋਲਕਾਤਾ : ਭਾਰਤ ਅਤੇ ਸ੍ਰੀਲੰਕਾ ਵਿਚਾਲੇ 15 ਅਗਸਤ ਤੋਂ ਗਾਲੇ ’ਚ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਸ੍ਰੀਲੰਕਾ ਦੇ ਸਾਬਕਾ ਹਰਫ਼ਨਮੌਲਾ ਕ੍ਰਿਕਟਰ ਫਰਵੀਜ਼ ਮਾਹਰੂਫ਼ ਨੇ ਨੌਜਵਾਨ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਨੂੰ ਭਾਰਤੀ ਟੀਮ ਦਾ ਸੰਭਾਵੀ ‘ਐਕਸ ਫੈਕਟਰ’ ਕਰਾਰ ਦਿੰਦਿਆਂ ਆਖਿਆ ਕਿ ਜਸਪ੍ਰੀਤ ਬੁਮਰਾਹ ਦੀ ਗ਼ੈਰ-ਮੌਜੂਦਗੀ ਵਿੱਚ 26 ਸਾਲਾਂ ਦੇ ਇਸ ਤੇਜ਼ ਗੇਂਦਬਾਜ਼ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਦੱਖਣੀ ਅਫਰੀਕਾ ਵਿਰੁੱਧ ਘਰੇਲੂ ਲੜੀ 0-2 ਹਾਰਨ ਮਗਰੋਂ ਭਾਰਤ ਡਬਲਿਊ ਟੀ ਸੀ ਅੰਕ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਹੈੈ। ਭਾਰਤੀ ਟੀਮ ਜ਼ਖ਼ਮੀ ਬੁਮਰਾਹ ਤੋਂ ਬਿਨਾਂ ਹੀ ਸ੍ਰੀਲੰਕਾ ਵਿਰੁੱਧ ਇਸ ਅਹਿਮ ਲੜੀ ’ਚ ਉੱਤਰੇਗੀ। ਮੁਹੰਮਦ ਸਿਰਾਜ ਤੇਜ਼ ਗੇਂਦਬਾਜ਼ੀ ਮੁਹਾਜ਼ ਦੀ ਅਗਵਾਈ ਕਰ ਸਕਦਾ ਹੈ ਤੇ ਆਖ਼ਰੀ ਗਿਆਰਾਂ ਵਿੱਚ ਪ੍ਰਸਿੱਧ ਕ੍ਰਿਸ਼ਨਾ ਦੀ ਜਗ੍ਹਾ ਗੁਰਨੂਰ ਬਰਾੜ ਨੂੰ ਮੌਕਾ ਮਿਲਣ ਦੀ ਚਰਚਾ ਤੇਜ਼ ਹੈ। ਫਰਵੀਜ਼ ਮਾਹਰੂਫ਼ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਜਸਪ੍ਰੀਤ ਬੁਮਰਾਹ ’ਚ ਪੁਰਾਣੀ ਗੇਂਦ ਨਾਲ ਰਿਵਰਸ ਸਵਿੰਗ ਕਰਵਾਉਣ ਦੀ ਸਮਰੱਥਾ ਹੈ ਤੇ ਉਸ ਦੀ ਗ਼ੈਰ-ਹਾਜ਼ਰੀ ’ਚ ਯਕੀਨੀ ਤੌਰ ’ਤੇ ਭਾਰਤ ਨੂੰ ਇਸ ਦੀ ਘਾਟ ਰੜਕੇਗੀ। ਮੁਹੰਮਦ ਸਿਰਾਜ ਵਧੀਆ ਗੇਂਦਬਾਜ਼ ਹੈ ਪਰ ਦੋਵਾਂ ਦੀ ਤੁਲਨਾ ਕਰੀਏ ਤਾਂ ਫ਼ਰਕ ਸਪੱਸ਼ਟ ਦਿਸਦਾ ਹੈ।’’

ਮਾਹਰੂਫ਼ ਮੁਤਾਬਕ, ‘‘ਲੰਬਾ ਕੱਦ, ਵੱਧ ਉਛਾਲ, ਤੇਜ਼ ਰਫ਼ਤਾਰ ਅਤੇ ਹਮਲਾਵਰ ਰੁਖ਼ ਗੁਰਨੂਰ ਬਰਾੜ ਨੂੰ ਭਾਰਤ ਦਾ ‘ਐਕਸ ਫੈਕਟਰ’ ਬਣਾ ਸਕਦਾ ਹੈ।’’ ਸ੍ਰੀਲੰਕਾਈ ਕ੍ਰਿਕਟਰ ਨੇ ਕਿਹਾ, ‘‘ਮੈਨੂੰ ਗੁਰਨੂਰ ਬਰਾੜ ਬਹੁਤ ਪਸੰਦ ਹੈ। ਉਸ ਕੋਲ ਉਛਾਲ, ਰਫ਼ਤਾਰ ਤੇ ਜੁਝਾਰੂਪਣ ਹੈ। ਉਹ ਬੱਲੇਬਾਜ਼ਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਅਭਿਆਸ ਮੈਚ ’ਚ ਉਸ ਨੇ ਟੈਸਟ ਟੀਮ ਦੇ ਕਈ ਬੱਲੇਬਾਜ਼ਾਂ ਲਈ ਮੁਸ਼ਕਲ ਪੈਦਾ ਕੀਤੀ ਸੀ ਤੇ ਕੁਝ ਦੇ ਸਰੀਰ ’ਤੇ ਗੇਂਦ ਲੱਗੀ ਵੀ ਸੀ।’’

Share: