ਬਗੋਟਾ : ਪੱਛਮੀ ਕੋਲੰਬੀਆ ਵਿੱਚ 7.4 ਸ਼ਿੱਦਤ ਵਾਲਾ ਭੂਚਾਲ ਆਇਆ ਜਿਸ ਕਾਰਨ 111 ਲੋਕਾਂ ਦੀ ਮੌਤ ਹੋ ਗਈ। ਇਸ ਭੂਚਾਲ ਕਾਰਨ ਸੈਂਕੜੇ ਲੋਕ ਮਲਬੇ ਹੇਠਾਂ ਦੱਬ ਗਏ ਅਤੇ ਰਾਜਧਾਨੀ ਬਗੋਟਾ ਵਿਚ ਰਹਿੰਦੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਬਾਹਰ ਨਿਕਲਣਾ ਪਿਆ। ਇਸ ਦੇ ਝਟਕੇ ਗੁਆਂਢੀ ਦੇਸ਼ਾਂ ਇਕਵਾਡੋਰ ਅਤੇ ਪਨਾਮਾ ਵਿੱਚ ਵੀ ਮਹਿਸੂਸ ਕੀਤੇ ਗਏ। ਸਥਾਨਕ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਰਿਸਾਰਲਦਾ ਖੇਤਰ ਵਿੱਚ ਘੱਟੋ-ਘੱਟ 40 ਅਤੇ ਵਾਲੇ ਡੇਲ ਕੌਕਾ ਖੇਤਰ ਵਿੱਚ 27 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਚੋਕੋ ਵਿੱਚ 9, ਕਾਲਦਾਸ ਵਿੱਚ 2 ਅਤੇ ਐਂਟੀਓਕੀਆ ਵਿੱਚ ਇੱਕ ਵਿਅਕਤੀ ਦੀ ਜਾਨ ਗਈ ਹੈ। ਪਰੇਰਾ, ਕਿਬਡੋ, ਕੈਲੀ ਅਤੇ ਮਾਨੀਜ਼ਾਲੇਸ ਵਰਗੇ ਸ਼ਹਿਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਕੋਲੰਬੀਆ ਦੇ ਭੂ-ਵਿਗਿਆਨਕ ਸੇਵਾ ਕੇਂਦਰ ਨੇ ਦੱਸਿਆ ਕਿ ਇਹ ਪਿਛਲੇ ਦਹਾਕੇ ਵਿੱਚ ਦੇਸ਼ ਵਿੱਚ ਦਰਜ ਕੀਤਾ ਗਿਆ ਸਭ ਤੋਂ ਵੱਧ ਤੀਬਰਤਾ ਵਾਲਾ ਭੂਚਾਲ ਹੈ, ਜਿਸ ਤੋਂ ਬਾਅਦ 2.8 ਅਤੇ 4.8 ਤੀਬਰਤਾ ਦੇ ਦੋ ਝਟਕੇ (ਆਫਟਰਸ਼ੌਕ) ਵੀ ਆਏ।
ਪੱਛਮੀ ਕੋਲੰਬੀਆ ਵਿੱਚ ਅੱਜ ਭੂਚਾਲ ਦੇ ਵੱਡੇ ਝਟਕੇ ਲੱਗੇ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 7.4 ਮਾਪੀ ਗਈ। ਇਸ ਦੌਰਾਨ 111 ਜਣੇ ਮਾਰੇ ਗਏ ਤੇ ਸੈਂਕੜੇ ਜ਼ਖਮੀ ਹੋ ਗਏ। ਇਸ ਦੌਰਾਨ ਕਈ ਇਮਾਰਤਾਂ ਡਿੱਗ ਗਈਆਂ ਤੇ ਕਈਆਂ ਦੇ ਤਰੇੜਾਂ ਆ ਗਈਆਂ। ਇਸ ਦੌਰਾਨ ਅਫਰਾ ਤਫਰੀ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਭੂਚਾਲ ਦੇ ਵੱਡੇ ਝਟਕਿਆਂ ਨਾਲ ਦੱਖਣੀ ਅਮਰੀਕੀ ਦੇਸ਼ ਅਤੇ ਗੁਆਂਢੀ ਦੇਸ਼ ਇਕਵਾਡੋਰ ਦੇ ਲੋਕ ਸਹਿਮ ਗਏ। ਇਸ ਭੂਚਾਲ ਕਾਰਨ ਲੋਕ ਆਪਣੇ ਘਰਾਂ ਅਤੇ ਇਮਾਰਤਾਂ ਵਿੱਚੋਂ ਬਾਹਰ ਆ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂ.ਐੱਸ.ਜੀ.ਐੱਸ.) ਅਤੇ ਕੋਲੰਬੀਆ ਦੇ ਸਬੰਧਤ ਵਿਭਾਗ ਨੇ ਦੱਸਿਆ ਕਿ ਇਸ ਭੂਚਾਲ ਦਾ ਕੇਂਦਰ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਤੋਂ ਲਗਪਗ 400 ਕਿਲੋਮੀਟਰ ਪੱਛਮ ਵਿੱਚ ਚੋਕੋ ਖੇਤਰ ਦੀ ਨਗਰਪਾਲਿਕਾ ‘ਸਾਨ ਜੋਸੇ ਡੇਲ ਪਾਲਮਾਰ’ ਵਿੱਚ ਸੀ।
ਯੂ.ਐੱਸ.ਜੀ.ਐੱਸ. ਮੁਤਾਬਕ ਇਹ ਭੂਚਾਲ ਜ਼ਮੀਨ ਤੋਂ 107 ਕਿਲੋਮੀਟਰ ਦੀ ਡੂੰਘਾਈ ਵਿੱਚ ਆਇਆ ਸੀ। ਚੋਕੋ ਦੇ ਗਵਰਨਰ ਨੂਬੀਆ ਕੋਰਡੋਬਾ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਕਿ ਖੇਤਰੀ ਰਾਜਧਾਨੀ ਵਿੱਚ ਕੁਝ ਲੋਕ ਜ਼ਖ਼ਮੀ ਹੋਏ ਹਨ ਅਤੇ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਕੈਲੀ ਅਤੇ ਮਾਨੀਜ਼ਾਲੇਸ ਸ਼ਹਿਰਾਂ ਵਿੱਚ ਭਾਰੀ ਨੁਕਸਾਨ, ਲੋਕਾਂ ਵਿੱਚ ਸਹਿਮ ਦਾ ਮਾਹੌਲ
ਕੋਲੰਬੀਆ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਕੈਲੀ ਦੇ 64 ਸਾਲਾ ਟੈਕਸੀ ਡਰਾਈਵਰ ਜੌਰਗੇ ਮੋਂਕਾਯੋ ਨੇ ਦੱਸਿਆ ਕਿ ਉਨ੍ਹਾਂ ਨੇ ਪਹਾੜਾਂ ਵਿੱਚ ਆਪਣੇ ਘਰ ਤੋਂ ਦੇਖਿਆ ਕਿ ਭੂਚਾਲ ਕਾਰਨ ਕਈ ਇਮਾਰਤਾਂ ਡਿੱਗ ਰਹੀਆਂ ਹਨ ਤੇ ਪੂਰੇ ਸ਼ਹਿਰ ਵਿੱਚ ਧੂੜ ਦੇ ਗੁਬਾਰ ਉੱਠ ਰਹੇ ਸਨ। ਇਸ ਦੌਰਾਨ ਸ਼ਹਿਰ ਦੇ ਨਿਵਾਸੀ ਅਤੇ ਬਚਾਅ ਕਰਮਚਾਰੀ ਡਿੱਗੀਆਂ ਇਮਾਰਤਾਂ ਦੇ ਮਲਬੇ ਵਿੱਚ ਭਾਲ ਕਰਦੇ ਦੇਖੇ ਗਏ। ਉਨ੍ਹਾਂ ਕਿਹਾ, ‘ਮੇਰਾ ਪੂਰਾ ਘਰ ਹਿੱਲ ਗਿਆ। ਮੈਂ ਕਦੇ ਵੀ ਇੰਨਾ ਸ਼ਕਤੀਸ਼ਾਲੀ ਭੂਚਾਲ ਨਹੀਂ ਦੇਖਿਆ।’
ਕੌਫੀ ਉਤਪਾਦਕ ਪਹਾੜਾਂ ਵਿੱਚ ਵੱਸੇ ਸ਼ਹਿਰ ਮਾਨੀਜ਼ਾਲੇਸ ਵਿੱਚ ਗੋਥਿਕ ਸ਼ੈਲੀ ਦੇ ਗਿਰਜਾਘਰ ਦਾ ਇੱਕ ਟਾਵਰ ਡਿੱਗ ਕੇ ਹਾਲ ਉੱਤੇ ਆ ਡਿੱਗਾ। ਮਾਨੀਜ਼ਾਲੇਸ ਦੇ ਮੇਅਰ ਜੌਰਗੇ ਐਡੁਆਰਡੋ ਰੋਜਾਸ ਨੇ ਕਿਹਾ ਕਿ ਸ਼ਹਿਰ ਵਿੱਚ ਭੂਚਾਲ ਕਾਰਨ ਕਈ ਮੌਤਾਂ ਹੋ ਗਈਆਂ ਹਨ ਅਤੇ ਉਨ੍ਹਾਂ ਨੇ ਨਿਵਾਸੀਆਂ ਨੂੰ ਝਟਕਿਆਂ ਤੋਂ ਬਚਣ ਲਈ ਬਾਹਰ ਹੀ ਰਹਿਣ ਦੀ ਅਪੀਲ ਕੀਤੀ ਹੈ। ਚੋਕੋ ਦੀ ਗਵਰਨਰ ਨੂਬੀਆ ਕੋਰਡੋਬਾ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਲਗਭਗ 1,30,000 ਆਬਾਦੀ ਵਾਲੇ ਖੇਤਰੀ ਸ਼ਹਿਰ ਕਿਬਡੋ ਵਿੱਚ ਕਈ ਜਣੇ ਜ਼ਖ਼ਮੀ ਹੋਏ ਹਨ ਅਤੇ ਇਮਾਰਤਾਂ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ, ਹਾਲਾਂਕਿ ਉਨ੍ਹਾਂ ਨੇ ਹੋਰ ਵੇਰਵੇ ਨਹੀਂ ਦਿੱਤੇ। ਸਥਾਨਕ ਮੀਡੀਆ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਪਰੇਰਾ, ਕੈਲੀ ਅਤੇ ਕਿਬਡੋ ਸ਼ਹਿਰਾਂ ਵਿੱਚ ਘਰ ਅਤੇ ਛੋਟੀਆਂ ਇਮਾਰਤਾਂ ਡਿੱਗਦੀਆਂ ਹੋਈਆਂ ਦਿਖਾਈ ਦਿੱਤੀਆਂ ਹਨ।
ਸਰਕਾਰ ਵੱਲੋਂ ਰਾਹਤ ਕਾਰਜ ਜਾਰੀ; ਰਾਸ਼ਟਰਪਤੀ ਨੇ ਸੰਭਾਲੀ ਕਮਾਨ
20 ਲੱਖ ਦੀ ਆਬਾਦੀ ਵਾਲੇ ਸ਼ਹਿਰ ਕੈਲੀ ਦੇ ਮੇਅਰ ਅਲੇਜੈਂਡਰੋ ਏਡਰ ਨੇ ਕਿਹਾ ਕਿ ਇਸ ਦੌਰਾਨ 19 ਇਮਾਰਤਾਂ ਡਿੱਗੀਆਂ ਤੇ ਕਈ ਲੋਕ ਫਸੇ ਹੋਏ ਹਨ। ਕੋਲੰਬੀਆ ਅਤੇ ਪੱਛਮੀ ਹਿੱਸਿਆਂ ਵਿੱਚ ਛੋਟੇ ਭੂਚਾਲ ਆਉਣਾ ਆਮ ਗੱਲ ਹੈ ਪਰ 6.0 ਦੀ ਤੀਬਰਤਾ ਤੋਂ ਉੱਪਰ ਦੇ ਭੂਚਾਲ ਬਹੁਤ ਘੱਟ ਆਉਂਦੇ ਹਨ। ਸਾਲ 1999 ਵਿੱਚ ਅਰਮੇਨੀਆ ਸ਼ਹਿਰ ਕੋਲ ਆਏ 6.2 ਤੀਬਰਤਾ ਦੇ ਭੂਚਾਲ ਵਿੱਚ 1,100 ਤੋਂ ਵੱਧ ਲੋਕ ਮਾਰੇ ਗਏ ਸਨ।
ਕੋਲੰਬੀਆ ਦੇ ਨਵ-ਨਿਯੁਕਤ ਰਾਸ਼ਟਰਪਤੀ ਅਬੇਲਾਰਡੋ ਡੇ ਲਾ ਐਸਪ੍ਰਿਏਲਾ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਦੇਸ਼ ਵਿੱਚ ਆਏ ਭੂਚਾਲ ਤੋਂ ਬਾਅਦ ਸਾਨ ਜੋਸੇ ਡੇਲ ਪਾਲਮਾਰ ਵਿਖੇ ਸਰਕਾਰੀ ਐਮਰਜੈਂਸੀ ਰਿਸਪਾਂਸ ਦੀ ਕਮਾਡ ਆਪਣੇ ਹੱਥਾਂ ਵਿੱਚ ਲੈ ਲਈ ਹੈ। ਉਨ੍ਹਾਂ ਕਿਹਾ, “ਤੁਸੀਂ ਇਕੱਲੇ ਨਹੀਂ ਹੋ। ਸਰਕਾਰ ਮੌਜੂਦ ਹੈ ਅਤੇ ਕਾਰਵਾਈ ਕਰ ਰਹੀ ਹੈ।” ਇਹ ਭੂਚਾਲ ਜੂਨ ਦੇ ਅਖੀਰ ਵਿੱਚ ਵੈਨੇਜ਼ੁਏਲਾ ਵਿੱਚ ਆਏ ਲਗਾਤਾਰ ਦੋ 7.2 ਅਤੇ 7.5 ਤੀਬਰਤਾ ਦੇ ਭੂਚਾਲਾਂ ਤੋਂ ਬਾਅਦ ਆਇਆ ਹੈ, ਜਿਨ੍ਹਾਂ ਵਿੱਚ ਸੈਂਕੜੇ ਇਮਾਰਤਾਂ ਤਬਾਹ ਹੋ ਗਈਆਂ ਸਨ ਅਤੇ 5,000 ਤੋਂ ਵੱਧ ਲੋਕ ਮਾਰੇ ਗਏ ਸਨ।
ਵੈਨੇਜ਼ੁਏਲਾ ਵਿੱਚ ਵੀ ਹੋਈ ਸੀ ਤਬਾਹੀ
ਇਹ ਭੂਚਾਲ ਜੂਨ ਦੇ ਅਖੀਰ ਵਿੱਚ ਵੈਨੇਜ਼ੁਏਲਾ ਵਿੱਚ ਆਏ ਲਗਾਤਾਰ ਦੋ 7.2 ਅਤੇ 7.5 ਸ਼ਿੱਦਤ ਦੇ ਭੂਚਾਲਾਂ ਤੋਂ ਬਾਅਦ ਆਇਆ ਹੈ। ਉਨ੍ਹਾਂ ਪੁਰਾਣੇ ਭੂਚਾਲਾਂ ਨੇ ਸੈਂਕੜੇ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਸੀ ਅਤੇ 5,000 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ।

