Gurugram Maid Assault: ਨਾਮੀ ਸੁਸਾਇਟੀ ’ਚ ਕੰਮਵਾਲੀ ਦੀ ਕੁੱਟਮਾਰ: ਵੀਡੀਓ ਵਾਇਰਲ, ਕੇਸ ਦਰਜ

Gurugram Maid Assault: ਨਾਮੀ ਸੁਸਾਇਟੀ ’ਚ ਕੰਮਵਾਲੀ ਦੀ ਕੁੱਟਮਾਰ: ਵੀਡੀਓ ਵਾਇਰਲ, ਕੇਸ ਦਰਜ

ਗੁਰੂਗ੍ਰਾਮ : ਗੁਰੂਗ੍ਰਾਮ ਦੀ ਇੱਕ ਪ੍ਰਮੁੱਖ ਰਿਹਾਇਸ਼ੀ ਸੁਸਾਇਟੀ ਵਿੱਚ ਇੱਕ ਕੰਮਵਾਲੀ ਨਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਗੁਰੂਗ੍ਰਾਮ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਦੇ ਅਧਿਕਾਰਤ ਬੁਲਾਰੇ ਇੰਸਪੈਕਟਰ ਸੰਦੀਪ ਨੇ ਦੱਸਿਆ ਕਿ ਵੀਡੀਓ ’ਤੇ ਐਕਸ਼ਨ ਲੈਂਦਿਆ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀਡੀਓ ਇੱਕ ਹੋਰ ਔਰਤ ਵੱਲੋਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹ ਘਟਨਾ ‘ਦਿ ਕੈਮਿਲੀਆਜ਼’ ਸੁਸਾਇਟੀ ਦੀ ਹੈ। ਹਾਲਾਂਕਿ, ਪੁਲੀਸ ਨੇ ਅਜੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਵੀਡੀਓ ਸਰਵਿਸ ਲਿਫ਼ਟ ਜਾਂ ਪੌੜੀਆਂ ਦੇ ਨੇੜਿਓਂ ਚੋਰੀ-ਛਿਪੇ ਬਣਾਈ ਜਾਪਦੀ ਹੈ। ਪੁਲੀਸ ਮੁਤਾਬਕ ਪੀੜਤ ਔਰਤ ਆਪਣੇ ਘਰ ਵਾਪਸ ਚਲੀ ਗਈ ਹੈ ਅਤੇ ਉਸ ਨੇ ਲਿਖਤੀ ਬਿਆਨ ਦੇ ਕੇ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਬੇਨਤੀ ਕੀਤੀ ਹੈ। ਦੂਜੇ ਪਾਸੇ, ਲੋਕਾਂ ਨੇ ਸੋਸ਼ਲ ਮੀਡੀਆ ’ਤੇ ਪੁਲੀਸ ਨੂੰ ਟੈਗ ਕਰ ਕੇ ਦੋਸ਼ੀ ਔਰਤ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਨੇ ਕਿਹਾ ਹੈ ਕਿ ਮਾਮਲੇ ਦੀ ਅੱਗੇ ਜਾਂਚ ਜਾਰੀ ਹੈ।

Share: