ਪੈਂਟਿਕਟਨ ਹਵਾਈ ਅੱਡੇ ‘ਤੇ ਲਾਵਾਰਿਸ ਬੈਗ ਨੇ ਮਚਾਈ ਹਫੜਾ-ਦਫੜੀ

ਪੈਂਟਿਕਟਨ ਹਵਾਈ ਅੱਡੇ ‘ਤੇ ਲਾਵਾਰਿਸ ਬੈਗ ਨੇ ਮਚਾਈ ਹਫੜਾ-ਦਫੜੀ

ਵੈਨਕੂਵਰ : ਬ੍ਰਿਟਿਸ਼ ਕੋਲੰਬੀਆ ਦੇ ਪੂਰਬ ਦੱਖਣੀ ਪਾਸੇ ਸਥਿਤ ਪੈਂਟਿਕਟਨ ਹਵਾਈ ਅੱਡੇ ਤੇ ਬੁੱਧਵਾਰ ਸਵੇਰੇ ਲਾਵਾਰਸ ਬੈਗ ਨੇ ਕਾਰਨ ਹਫੜਾ ਦਫੜੀ ਮਚ ਗਈ । ਕਈ ਘੰਟਿਆਂ ਬਾਅਦ ਪੁੱਜੀ ਪੁਲੀਸ ਅਤੇ ਬੰਬ ਨਿਰੋਧਕ ਟੀਮ ਨੇ ਬੈਗ ਖੋਲ ਕੇ ਵੇਖਿਆ ਕਿ ਉਸ ਵਿੱਚ ਕੋਈ ਖਤਰਨਾਕ ਵਸਤੂ ਨਹੀਂ ਸੀ। ਮੀਡੀਆ ਅਧਿਕਾਰੀ ਓਲੀਵੀਅਰ ਐਲਿਸ ਨੇ ਦੱਸਿਆ ਕਿ ਅੱਜ ਸਵੇਰੇ ਹਵਾਈ ਅੱਡੇ ਤੋਂ ਸ਼ੱਕੀ ਬੈਗ ਦੀ ਸੂਚਨਾ ਮਿਲੀ ਤਾਂ ਪੁਲੀਸ ਟੀਮ ਅਤੇ ਬੰਬ ਨਿਰੋਧਕ ਮਾਹਰਾਂ ਨੂੰ ਉੱਥੇ ਭੇਜਿਆ ਗਿਆ। ਹਵਾਈ ਅੱਡੇ ਦੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਤੇ ਲੋਕਾਂ ਨੂੰ ਉਸ ਸਥਾਨ ਦੇ ਨੇੜੇ ਜਾਣ ਤੋਂ ਰੋਕ ਦਿੱਤਾ ਗਿਆ। ਟੀਮ ਵਲੋਂ ਬੈਗ ਦੀ ਜਾਂਚ ਕੀਤੇ ਜਾਣ ’ਤੇ ਗਈ ਤਾਂ ਉਸ ਚੋਂ ਕੋਈ ਵੀ ਵਿਸਫੋਟਕ ਵਸਤੂ ਨਹੀਂ ਮਿਲੀ। ਇਸ ਉਪਰੰਤ ਬਾਅਦ ਦੁਪਹਿਰ ਪੁਲੀਸ ਵਲੋਂ ਕਲੀਨ ਚਿੱਟ ਦੇਣ ਤੋਂ ਬਾਅਦ ਹਵਾਈ ਅੱਡਾ ਚਾਲੂ ਕੀਤਾ ਗਿਆ ਤੇ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਹੋਈ। ਇਸ ਪੂਰੀ ਕਾਰਵਾਈ ਦੌਰਾਨ ਕਰੀਬ 6 ਘੰਟੇ ਤੱਕ ਯਾਤਰੀਆਂ ਨੂੰ ਪਰੇਸ਼ਾਨੀ ਝੱਲਣੀ ਪਈ। ਪੁਲੀਸ ਨੇ ਦੱਸਿਆ ਕਿ ਕਈ ਘੰਟੇ ਬਾਅਦ ਵੀ ਕੋਈ ਉਸ ਲਾਵਰਸ ਬੈਗ ਲੈਣ ਨਹੀਂ ਪੁੱਜਿਆ।

Share: