ਇੰਗਲੈਂਡ ਨੇ ਭਾਰਤ ਨੂੰ 125 ਦੌੜਾਂ ਨਾਲ ਹਰਾਇਆ

ਇੰਗਲੈਂਡ ਨੇ ਭਾਰਤ ਨੂੰ 125 ਦੌੜਾਂ ਨਾਲ ਹਰਾਇਆ

ਨੌਟਿੰਘਮ : ਨੌਟਿੰਘਮ ਵਿਚ ਖੇਡੇ ਗਏ ਤੀਜੇ ਟੀ-20 ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ 125 ਦੌੜਾਂ ਦੀ ਕਰਾਰੀ ਹਾਰ ਦਿੱਤੀ। ਭਾਰਤੀ ਬੱਲੇਬਾਜ਼ 202 ਦੌੜਾਂ ਦਾ ਪਿੱਛਾ ਕਰਦਿਆਂ 76 ਦੌੜਾਂ ’ਤੇ ਆਲ ਆਊਟ ਹੋ ਗਏ। ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਖਿਡਾਰੀ ਵੱਡਾ ਸਕੋਰ ਖੜ੍ਹਾ ਨਾ ਕਰ ਸਕਿਆ। ਭਾਰਤ ਵਲੋਂ ਵੈਭਵ ਸੂਰਿਆਵੰਸ਼ੀ ਇਸ ਮੈਚ ਵੀ ਕਮਾਲ ਨਾ ਕਰ ਸਕਿਆ ਤੇ ਪੰਜ ਗੇਂਦਾਂ ਵਿਚ 13 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਇਲਾਵਾ ਅਭਿਸ਼ੇਕ ਸ਼ਰਮਾ 10 ਤੇ ਅਕਸ਼ਰ ਪਟੇਲ 10 ਦੌੜਾਂ ਬਣਾ ਕੇ ਆਊਟ ਹੋਏ। ਇਸ਼ਾਨ ਕਿਸ਼ਨ ਨੇ 13 ਦੌੜਾਂ ਬਣਾਈਆਂ।

ਇਸ ਮੈਚ ਵਿਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਖ਼ਿਲਾਫ਼ ਨਿਰਧਾਰਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 201 ਦੌੜਾਂ ਦਾ ਵੱਡਾ ਸਕੋਰ ਬਣਾਇਆ। ਭਾਰਤ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦੇ ਫੈਸਲੇ ਤੋਂ ਬਾਅਦ ਮੈਦਾਨ ’ਤੇ ਉਤਰੀ ਇੰਗਲੈਂਡ ਦੀ ਟੀਮ ਵੱਲੋਂ ਸਲਾਮੀ ਬੱਲੇਬਾਜ਼ ਫਿਲਿਪ ਸਾਲਟ ਨੇ ਸ਼ਾਨਦਾਰ ਖੇਡ ਦਿਖਾਈ। ਉਸ ਨੇ ਮਹਿਜ਼ 44 ਗੇਂਦਾਂ ਵਿੱਚ 7 ਚੌਕੇ ਅਤੇ 3 ਛੱਕੇ ਜੜ ਕੇ 70 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਇਸ ਤੋਂ ਇਲਾਵਾ ਕਪਤਾਨ ਜੋਸ ਬਟਲਰ ਨੇ 36 ਦੌੜਾਂ ਅਤੇ ਸੈਮ ਕਰਨ ਨੇ ਅਖੀਰ ਵਿੱਚ ਨਾਬਾਦ ਰਹਿੰਦਿਆਂ 41 ਦੌੜਾਂ ਦਾ ਅਹਿਮ ਯੋਗਦਾਨ ਪਾਇਆ ਜਿਸ ਸਦਕਾ ਟੀਮ ਇਸ ਵੱਡੇ ਅੰਕੜੇ ਤੱਕ ਪਹੁੰਚ ਸਕੀ। ਇੰਗਲੈਂਡ ਦੇ ਬੱਲੇਬਾਜ਼ਾਂ ਦੇ ਹਮਲੇ ਦੇ ਸਾਹਮਣੇ ਭਾਰਤੀ ਗੇਂਦਬਾਜ਼ਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਖੇਡ ਦੇ ਆਖਰੀ ਓਵਰਾਂ ਵਿੱਚ ਭਾਰਤ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ। ਭਾਰਤ ਵੱਲੋਂ ਗੇਂਦਬਾਜ਼ੀ ਕਰਦਿਆਂ ਪ੍ਰਿੰਸ ਯਾਦਵ ਨੇ ਸਭ ਤੋਂ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦੇ ਹੋਏ 30 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ, ਜਦੋਂ ਕਿ ਹਰਸ਼ਿਤ ਰਾਣਾ ਨੇ 40 ਦੌੜਾਂ ਦੇ ਕੇ 2 ਖਿਡਾਰੀਆਂ ਨੂੰ ਆਊਟ ਕੀਤਾ। ਇੰਗਲੈਂਡ ਨੇ ਭਾਰਤੀ ਟੀਮ ਨੂੰ ਜਿੱਤ ਲਈ 202 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ ਜਿਸ ਨੂੰ ਭਾਰਤ ਸਰ ਨਾ ਕਰ ਸਕਿਆ।

Share: