NIA Raid Punjab: ਐੱਨ ਆਈ ਏ ਵੱਲੋਂ ਕੁਲਾਣਾ ’ਚ ਛਾਪਾ

NIA Raid Punjab: ਐੱਨ ਆਈ ਏ ਵੱਲੋਂ ਕੁਲਾਣਾ ’ਚ ਛਾਪਾ

ਬੁਢਲਾਡਾ (ਮਾਨਸਾ): ਨੇੜਲੇ ਪਿੰਡ ਕੁਲਾਣਾ ਦੇ ਨੌਜਵਾਨ ਯਾਦਵਿੰਦਰ ਸਿੰਘ ਪਰੀਤਾ ਦੀ ਪਾਕਿਸਤਾਨ ਦੇ ਗੈਂਗਸਟਰ ਡਾਨ ਸ਼ਹਿਜ਼ਾਦ ਨਾਲ ਸੰਪਰਕ ਸਬੰਧੀ ਜਾਂਚ ਕਰਨ ਲਈ ਘਰ ਐੱਨ ਆਈ ਏ ਨੇ ਉਸ ਦੇ ਘਰ ਛਾਪਾ ਮਾਰਿਆ। ਡਾਨ ਸ਼ਹਿਜ਼ਾਦ ਭੱਟੀ ਨਾਲ ਉਸ ਦੀ ਚੈਟ ’ਤੇ ਗੱਲਬਾਤ ਹੋਈ ਦੱਸੀ ਜਾ ਰਹੀ ਹੈ। ਅੱਜ ਦਿਨ ਚੜ੍ਹਦੇ ਹੀ ਐੱਨ ਆਈ ਏ ਦੀ ਤਿੰਨ ਮੈਂਬਰੀ ਟੀਮ ਨੇ ਪਰਿਵਾਰ ਤੋਂ ਪੁੱਛਗਿੱਛ ਅਤੇ ਸਾਮਾਨ ਦੀ ਫਰੋਲਾ-ਫਰਾਲੀ ਕੀਤੀ, ਪਰ ਉਸ ਨੂੰ ਕੁਝ ਵੀ ਬਰਾਮਦ ਨਹੀਂ ਹੋਇਆ। ਪੁੱਛਗਿੱਛ ਤੋਂ ਬਾਅਦ ਟੀਮ ਵਾਪਸ ਚਲੀ ਗਈ। ਜ਼ਿਕਰਯੋਗ ਹੈ ਕਿ ਯਾਦਵਿੰਦਰ ਸਿੰਘ ਦੇ ਘਰ ਪਹਿਲਾਂ ਵੀ ਦੋ ਵਾਰ ਐੱਨ ਆਈ ਏ ਟੀਮ ਆ ਚੁੱਕੀ ਹੈ। ਪਿਛਲੀ ਵਾਰ ਟੀਮ ਉਸ ਦਾ ਮੋਬਾਈਲ ਫੋਨ ਨਾਲ ਲੈ ਗਈ ਸੀ। ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਹਿਲਾਂ ਸ਼ਹਿਜ਼ਾਦ ਭੱਟੀ ਨਾਲ ਗੱਲਬਾਤ ਹੋਈ ਸੀ, ਪਰ ਹੁਣ ਉਸ ਦਾ ਉਸ ਨਾਲ ਕੋਈ ਸੰਪਰਕ ਨਹੀਂ ਹੈ। ਉਸ ਨੇ ਪਹਿਲਾਂ ਵਾਲਾ ਮੋਬਾਈਲ ਫੋਨ ਤੇ ਸਿਮ ਤੋੜ ਦਿੱਤੇ ਹਨ। ਉਸ ਨੇ ਦੱਸਿਆ ਕਿ ਐੱਨ ਆਈ ਏ ਟੀਮ ਨੇ ਕੁੱਝ ਮੋਬਾਈਲ ਨੰਬਰਾਂ ਸਬੰਧੀ ਪੁੱਛਗਿੱਛ ਕੀਤੀ ਹੈ ਅਤੇ ਉਸ ਨੂੰ 15 ਜੂਨ ਨੂੰ ਚੰਡੀਗੜ੍ਹ ਬੁਲਾਇਆ ਹੈ। ਉਸ ਖ਼ਿਲਾਫ਼ ਐੱਨ ਡੀ ਪੀ ਸੀ ਐਕਟ ਅਧੀਨ ਪਹਿਲਾਂ ਤੋਂ ਇਕ ਕੇਸ ਦਰਜ ਹੈ।

Share: