ਜਲੰਧਰ ਦੀ ਗੁਰਪ੍ਰੀਤ ਕੌਰ ਆਮ ਆਦਮੀ ਪਾਰਟੀ ਪੰਜਾਬ ਮਹਿਲਾ ਵਿੰਗ ਦੀ ਉਪ ਪ੍ਰਧਾਨ ਨਿਯੁਕਤ

ਜਲੰਧਰ ਦੀ ਗੁਰਪ੍ਰੀਤ ਕੌਰ ਆਮ ਆਦਮੀ ਪਾਰਟੀ ਪੰਜਾਬ ਮਹਿਲਾ ਵਿੰਗ ਦੀ ਉਪ ਪ੍ਰਧਾਨ ਨਿਯੁਕਤ

ਜਲੰਧਰ (ਰੁਪਿੰਦਰ ਸਿੰਘ) ਆਮ ਆਦਮੀ ਪਾਰਟੀ ਪੰਜਾਬ ਵੱਲੋਂ ਜਲੰਧਰ ਦੀ ਸਰਗਰਮ ਆਗੂ ਗੁਰਪ੍ਰੀਤ ਕੌਰ ਨੂੰ ਪੰਜਾਬ ਮਹਿਲਾ ਵਿੰਗ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਹਾਈਕਮਾਂਡ ਵੱਲੋਂ ਕੀਤੀ ਗਈ ਇਸ ਨਿਯੁਕਤੀ ਨੂੰ ਗੁਰਪ੍ਰੀਤ ਕੌਰ ਦੀ ਲੰਬੇ ਸਮੇਂ ਤੋਂ ਪਾਰਟੀ ਪ੍ਰਤੀ ਨਿਭਾਈ ਜਾ ਰਹੀ ਸਮਰਪਿਤ ਸੇਵਾ ਅਤੇ ਮਿਹਨਤ ਦਾ ਸਨਮਾਨ ਮੰਨਿਆ ਜਾ ਰਿਹਾ ਹੈ।

ਗੁਰਪ੍ਰੀਤ ਕੌਰ ਇਸ ਵੇਲੇ ਦੋਆਬਾ ਜ਼ੋਨ ਦੇ ਮਹਿਲਾ ਵਿੰਗ ਪ੍ਰਧਾਨ ਵਜੋਂ  ਅਤੇ ਜਲੰਧਰ ਸ਼ਹਿਰ ਦੇ ਵਾਰਡ ਨੰਬਰ 67 ਦੇ ਵਾਰਡ ਇੰਚਾਰਜ ਵਜੋਂ ਵੀ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਸਰਗਰਮ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਮਹਿਲਾ ਵਿੰਗ ਜਲੰਧਰ ਦੀ ਜ਼ਿਲ੍ਹਾ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।

ਖ਼ਾਸ ਗੱਲ ਇਹ ਹੈ ਕਿ ਗੁਰਪ੍ਰੀਤ ਕੌਰ ਕਿਸੇ ਵੀ ਰਾਜਨੀਤਿਕ ਪਰਿਵਾਰ ਨਾਲ ਸਬੰਧ ਨਹੀਂ ਰੱਖਦੇ, ਸਗੋਂ ਆਪਣੀ ਮਿਹਨਤ, ਲਗਨ ਅਤੇ ਜ਼ਮੀਨੀ ਪੱਧਰ ‘ਤੇ ਕੀਤੇ ਗਏ ਕੰਮ ਦੇ ਸਦਕਾ ਪਾਰਟੀ ਵਿੱਚ ਇਹ ਅਹਿਮ ਜ਼ਿੰਮੇਵਾਰੀ ਹਾਸਲ ਕੀਤੀ ਹੈ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਦਿੱਲੀ ਚੋਣਾਂ ਦੌਰਾਨ ਪਾਰਟੀ ਦੇ ਹੱਕ ਵਿੱਚ ਵਿਆਪਕ ਪ੍ਰਚਾਰ ਮੁਹਿੰਮਾਂ ਚਲਾ ਕੇ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।

ਨਿਯੁਕਤੀ ਤੋਂ ਬਾਅਦ ਗੁਰਪ੍ਰੀਤ ਕੌਰ ਨੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਮਹਿਲਾ ਵਿੰਗ ਅਮਨਦੀਪ ਕੌਰ ਅਰੋੜਾ ਵਿਧਾਇਕ ਮੋਗਾ, ਪੰਜਾਬ ਪ੍ਰਭਾਰੀ ਮਹਿਲਾ ਵਿੰਗ ਗਾਇਤ੍ਰੀ ਬਿਸ਼ਨੋਈ, ਜਲੰਧਰ ਸੇੰਟ੍ਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਅਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪੰਜਾਬ ਭਰ ਵਿੱਚ ਮਹਿਲਾਵਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਲੋਕ ਭਲਾਈ ਦੇ ਕਾਰਜਾਂ ਨਾਲ ਜੋੜਨ ਲਈ ਹੋਰ ਵੱਧ ਮਿਹਨਤ ਕਰਨਗੇ।

ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਗੁਰਪ੍ਰੀਤ ਕੌਰ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਮਹਿਲਾ ਵਿੰਗ ਹੋਰ ਮਜ਼ਬੂਤ ਹੋਵੇਗਾ ਅਤੇ ਪਾਰਟੀ ਨੂੰ ਸੂਬੇ ਭਰ ਵਿੱਚ ਹੋਰ ਮਜ਼ਬੂਤੀ ਮਿਲੇਗੀ।

Share: