ਤਿਰੂਵਨੰਤਪੁਰਮ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਸੀਐੱਮਆਰਐੱਲ (CMRL) ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਸਾਬਕਾ ਕੇਰਲ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਰਿਹਾਇਸ਼ ਅਤੇ ਹੋਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਦੀਆਂ ਧਾਰਾਵਾਂ ਤਹਿਤ ਸੂਬੇ ਵਿੱਚ ਕੁੱਲ 10 ਥਾਵਾਂ ‘ਤੇ ਛਾਪੇ ਮਾਰੇ ਜਾ ਰਹੇ ਹਨ, ਜਿਨ੍ਹਾਂ ਵਿੱਚ ਰਾਜਧਾਨੀ ਵਿੱਚ ਵਿਜਯਨ ਦਾ ਕਿਰਾਏ ਦਾ ਮਕਾਨ ਵੀ ਸ਼ਾਮਲ ਹੈ। ਇਲਜ਼ਾਮ ਹੈ ਕਿ ਕੋਚੀਨ ਮਿਨਰਲਸ ਐਂਡ ਰੂਟਾਈਲ ਲਿਮਟਿਡ (ਸੀਐਮਆਰਐਲ) ਨਾਮ ਦੀ ਇੱਕ ਨਿੱਜੀ ਕੰਪਨੀ ਨੇ 2018 ਤੋਂ 2019 ਦੌਰਾਨ ਵਿਜਯਨ ਦੀ ਧੀ ਟੀ ਵੀਨਾ ਦੀ ਕੰਪਨੀ – ਐਕਸਾਲੋਜਿਕ ਸੋਲਿਊਸ਼ਨਜ਼ – ਨੂੰ 1.72 ਕਰੋੜ ਰੁਪਏ ਦਾ ਗੈਰ-ਕਾਨੂੰਨੀ ਭੁਗਤਾਨ ਕੀਤਾ ਸੀ, ਭਾਵੇਂ ਕਿ ਆਈਟੀ ਫਰਮ ਨੇ ਕੰਪਨੀ ਨੂੰ ਕੋਈ ਸੇਵਾ ਪ੍ਰਦਾਨ ਨਹੀਂ ਕੀਤੀ ਸੀ। ਮੰਗਲਵਾਰ ਨੂੰ, ਕੇਰਲ ਹਾਈ ਕੋਰਟ ਨੇ ਸੀਐਮਆਰਐਲ ਵੱਲੋਂ ਇਸ ਮਾਮਲੇ ਵਿੱਚ ਈਡੀ ਦੀ ਕਾਰਵਾਈ ਨੂੰ ਰੱਦ ਕਰਨ ਲਈ ਦਾਇਰ ਕੀਤੀ ਗਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਈਡੀ ਨੇ 2024 ਵਿੱਚ ਇਨ੍ਹਾਂ ਦੋਸ਼ਾਂ ਦੀ ਜਾਂਚ ਲਈ ਪੀਐਮਐਲਏ ਦਾ ਕੇਸ ਦਰਜ ਕੀਤਾ ਸੀ।
Posted inKerala
ਈਡੀ ਵੱਲੋਂ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਅਤੇ ਹੋਰਾਂ ਦੇ ਟਿਕਾਣਿਆਂ ‘ਤੇ ਛਾਪੇ

