ਉੱਜੈਨੀ Express ਦੇ ਤਿੰਨ ਡੱਬੇ ਲੀਹੋਂ ਲੱਥੇ

ਉੱਜੈਨੀ Express ਦੇ ਤਿੰਨ ਡੱਬੇ ਲੀਹੋਂ ਲੱਥੇ

ਰਿਸ਼ੀਕੇਸ਼ : ਯੋਗ ਨਗਰੀ ਰੇਲਵੇ ਸਟੇਸ਼ਨ ਨੇੜੇ ਉੱਜੈਨੀ ਐਕਸਪ੍ਰੈੱਸ ਰੇਲ ਗੱਡੀ ਦੇ ਤਿੰਨ ਡੱਬੇ ਲੀਹੋਂ ਲੱਥ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਰਾਤ 9.40 ਵਜੇ ਦੇ ਕਰੀਬ ਉਦੋਂ ਵਾਪਰਿਆ ਜਦੋਂ ਰੇਲ ਗੱਡੀ ਯਾਰਡ ਵੱਲ ਜਾ ਰਹੀ ਸੀ। ਹਾਦਸੇ ਵੇਲੇ ਗੱਡੀ ਵਿੱਚ ਕੋਈ ਯਾਤਰੀ ਨਹੀਂ ਸੀ। ਉੱਜੈਨੀ ਐਕਸਪ੍ਰੈੱਸ ਇੰਦੌਰ ਦੇ ਲਕਸ਼ਮੀਬਾਈ ਨਗਰ ਤੋਂ ਰਿਸ਼ੀਕੇਸ਼ ਦੇ ਯੋਗ ਨਗਰੀ ਤਕ ਚੱਲਦੀ ਹੈ। ਇਹ ਗੱਡੀ ਸ਼ਾਮ 6 ਵਜੇ ਦੇ ਕਰੀਬ ਯੋਗ ਨਗਰੀ ਰੇਲਵੇ ਸਟੇਸ਼ਨ ਪੁੱਜੀ ਸੀ ਅਤੇ ਇਸ ਨੇ ਸਵੇਰੇ 6.15 ਵਜੇ ਵਾਪਸ ਜਾਣਾ ਸੀ। ਰੇਲਵੇ ਸਟੇਸ਼ਨ ਦੇ ਮੈਨੇਜਰ ਸੁਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਬਾਅਦ ਰੇਲਵੇ ਲਾਈਨ ’ਤੇ ਵੱਡੀ ਗਿਣਤੀ ਲੋਕ ਜਮ੍ਹਾਂ ਹੋ ਗਏ ਸਨ।

Share: