Sakshi Malik ਨੇ Vinesh Phogat ਦੀ ਵਾਪਸੀ ਦਾ ਸਮਰਥਨ ਕੀਤਾ

Sakshi Malik ਨੇ Vinesh Phogat ਦੀ ਵਾਪਸੀ ਦਾ ਸਮਰਥਨ ਕੀਤਾ

ਨਵੀਂ ਦਿੱਲੀ: ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਸੰਨਿਆਸ ਮਗਰੋਂ ਕੁਸ਼ਤੀ ਵਿੱਚ ਵਾਪਸੀ ਕਰ ਰਹੀ ਵਿਨੇਸ਼ ਫੋਗਾਟ ਦੀ ਹਮਾਇਤ ਕਰਦਿਆਂ ਕਿਹਾ ਕਿ ਵਿਸ਼ਵ ਭਰ ਵਿੱਚ ਮਾਵਾਂ ਬਣਨ ਵਾਲੀਆਂ ਖਿਡਾਰਨਾਂ ਲਈ ਨਿਯਮ ਨਰਮ ਕੀਤੇ ਜਾ ਰਹੇ ਹਨ, ਪਰ ਭਾਰਤ ਵਿੱਚ ਉਲਟਾ ਅੜਿੱਕੇ ਡਾਹੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਵਿਨੇਸ਼ ਗੋਂਡਾ ਵਿੱਚ ਹੋ ਰਹੇ ਨੈਸ਼ਨਲ ਓਪਨ ਰੈਂਕਿੰਗ ਟੂਰਨਾਮੈਂਟ ਵਿੱਚ ਖੇਡਣ ਪੁੱਜੀ ਸੀ ਪਰ ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਡੋਪਿੰਗ ਨਿਯਮਾਂ ਤਹਿਤ ਛੇ ਮਹੀਨਿਆਂ ਦੇ ਨੋਟਿਸ ਪੀਰੀਅਡ ਦਾ ਹਵਾਲਾ ਦੇ ਕੇ ਉਸ ਨੂੰ ਅਯੋਗ ਕਰਾਰ ਦੇ ਦਿੱਤਾ।

ਸਾਕਸ਼ੀ ਮਲਿਕ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਭਾਵੇਂ ਉਸ ਦਾ ਵਿਨੇਸ਼ ਦੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ, ਪਰ ਖਿਡਾਰਨ ਵਜੋਂ ਉਹ ਉਸ ਦੇ ਹੱਕ ਵਿੱਚ ਖੜ੍ਹੀ ਹੈ। ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਨੂੰ ਅਪੀਲ ਕੀਤੀ ਕਿ ਵਿਨੇਸ਼ ਨੂੰ ਟਰਾਇਲ ਦੇਣ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਉਹ ਦੇਸ਼ ਲਈ ਹੋਰ ਤਗ਼ਮੇ ਜਿੱਤ ਸਕੇ ਅਤੇ ਹੋਰ ਔਰਤਾਂ ਲਈ ਮਿਸਾਲ ਬਣੇ।

Share: