Scientific Progress ਨੂੰ ‘ਤੰਗ ਨਜ਼ਰੀਏ’ ਨਾਲ ਦੇਖਿਆ ਗਿਆ: ਜੈਸ਼ੰਕਰ

Scientific Progress ਨੂੰ ‘ਤੰਗ ਨਜ਼ਰੀਏ’ ਨਾਲ ਦੇਖਿਆ ਗਿਆ: ਜੈਸ਼ੰਕਰ

ਸੰਯੁਕਤ ਰਾਸ਼ਟਰ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਗਣਿਤ ਦੇ ਖੇਤਰ ’ਚ ਭਾਰਤੀ ਸੱਭਿਅਤਾ ਦੇ ਯੋਗਦਾਨ ’ਤੇ ਆਧਾਰਿਤ ਨੁਮਾਇਸ਼ ਦਾ ਉਦਘਾਟਨ ਕਰਦਿਆਂ ਕਿਹਾ ਕਿ ਦੁਨੀਆ ਭਰ ’ਚ ਵਿਗਿਆਨਕ ਪ੍ਰਗਤੀ ਨੂੰ ਲੰਮੇ ਸਮੇਂ ਤੋਂ ‘ਤੰਗ ਨਜ਼ਰੀਏ’ ਨਾਲ ਦੇਖਿਆ ਗਿਆ ਅਤੇ ਉਨ੍ਹਾਂ ਇਤਿਹਾਸਕ ਗੜਬੜਾਂ ਨੂੰ ‘ਸੁਧਾਰਨ’ ਦੀ ਲੋੜ ਹੈ। ਸੰਯੁਕਤ ਰਾਸ਼ਟਰ (ਯੂ ਐੱਨ) ਦੇ ਸਥਾਈ ਮਿਸ਼ਨ ’ਚ ਇਹ ਪ੍ਰਦਰਸ਼ਨੀ ‘ਸ਼ੂਨਯ ਤੋਂ ਅਨੰਤ ਤੱਕ- ਗਣਿਤ ’ਚ ਭਾਰਤੀ ਸੱਭਿਅਤਾ ਦਾ ਯੋਗਦਾਨ’ ਦੇ ਸਿਰਲੇਖ ਹੇਠ ਲਾਈ ਗਈ ਹੈ।

ਇਹ ਨੁਮਾਇਸ਼ ਭਾਰਤੀ ਸੱਭਿਆਚਾਰਕ ਸਬੰਧ ਪਰਿਸ਼ਦ ਅਤੇ ਇੰਡੀਆ ਇੰਟਰਨੈਸ਼ਨਲ ਸੈਂਟਰ ਦੇ ਸਹਿਯੋਗ ਨਾਲ ਲਾਈ ਗਈ ਹੈ। ਸ੍ਰੀ ਜੈਸ਼ੰਕਰ ਨੇ ਬੀਤੇ ਦਿਨ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਚ ਆਪਣੀ ਤਰ੍ਹਾਂ ਦੀ ਪਹਿਲੀ ਇਤਿਹਾਸਕ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਕਿਹਾ, ‘‘ਜਦੋਂ ਅਸੀਂ ਸੰਯੁਕਤ ਰਾਸ਼ਟਰ ’ਚ ਇਕੱਤਰ ਹੁੰਦੇ ਹਾਂ ਤਾਂ ਅਕਸਰ ਸਾਂਝੀ ਵਿਰਾਸਤ ਦੀ ਗੱਲ ਕਰਦੇ ਹਾਂ। ਫਿਰ ਵੀ ਜੇ ਅਸੀਂ ਆਧੁਨਿਕ ਇਤਿਹਾਸ ਦੇ ਸਫ਼ਰ ਨੂੰ ਦੇਖੀਏ ਤਾਂ ਦੁਨੀਆ ਭਰ ’ਚ ਵਿਗਿਆਨਕ ਤਰੱਕੀ ਨੂੰ ਵਕਤ ਤੇ ਭੂਗੋਲ ਦੀਆਂ ਹੱਦਾਂ ’ਚ ਬੰਨ੍ਹ ਕੇ ਤੰਗ ਨਜ਼ਰੀਏ ਨਾਲ ਦੇਖਿਆ ਗਿਆ ਹੈ।’’ ਇਸੇ ਦੌਰਾਨ ਵਿਦੇਸ਼ ਮੰਤਰੀ ਵੱਲੋਂ ਪੈਰ ਗੁਆਉਣ ਵਾਲੇ ਲੋਕਾਂ ਨੂੰ ਨਕਲੀ ਅੰਗ ਮੁਹੱਈਆ ਕਰਾਉਣ ਲਈ ਤ੍ਰਿਨੀਦਾਦ ਅਤੇ ਟੋਬੈਗੋ ’ਚ ਸਥਾਈ ਕੇਂਦਰ ਦਾ ਉਦਘਾਟਨ ਕੀਤਾ ਗਿਆ। ਵਿਦੇਸ਼ ਮੰਤਰੀ ਨੇ ਐੱਨ ਜੀ ਓ ‘ਜੈਪੁਰ ਫੁੱਟ ਯੂ ਐੱਸ ਏ’ ਵੱਲੋਂ ਸਥਾਪਤ ‘ਜੈਪੁਰ ਫੁੱਟ ਪ੍ਰੋਸਥੈਟਿਕਸ ਸੈਂਟਰ’ ਦਾ ਉਦਘਾਟਨ 9 ਮਈ ਨੂੰ ਕੀਤਾ ਗਿਆ।

Share: