Indo-Pak Relations: ਪਾਕਿਸਤਾਨ ਨਾਲ ਗੱਲਬਾਤ ਦੇ ਬੂਹੇ ਖੁੱਲ੍ਹੇ ਰਹਿਣ: Dattatreya Hosabale

Indo-Pak Relations: ਪਾਕਿਸਤਾਨ ਨਾਲ ਗੱਲਬਾਤ ਦੇ ਬੂਹੇ ਖੁੱਲ੍ਹੇ ਰਹਿਣ: Dattatreya Hosabale

ਨਵੀਂ ਦਿੱਲੀ: ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਦੇ ਸੀਨੀਅਰ ਆਗੂ ਦੱਤਾਤ੍ਰੇਅ ਹੋਸਬਲੇ ਨੇ ਅੱਜ ਕਿਹਾ ਕਿ ਭਾਵੇਂ ਭਾਰਤ ਵਿੱਚ ਪਾਕਿਸਤਾਨ ਦੀ ਫ਼ੌਜੀ ਅਤੇ ਸਿਆਸੀ ਲੀਡਰਸ਼ਿਪ ਪ੍ਰਤੀ ਭਰੋਸਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ, ਪਰ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਨੂੰ ਖ਼ਤਮ ਕਰਨ ਲਈ ਲੋਕਾਂ ਦਾ ਲੋਕਾਂ ਨਾਲ ਸੰਪਰਕ ਸਭ ਤੋਂ ਵਧੀਆ ਤਰੀਕਾ ਹੈ।

ਪੀ ਟੀ ਆਈ ਵੀਡੀਓਜ਼ ਨੂੰ ਦਿੱਤੇ ਇੰਟਰਵਿਊ ਵਿੱਚ ਹੋਸਬਲੇ ਨੇ ਕਿਹਾ, ‘‘ਹੁਣ ਇਸ ਦੀ ਕੋਸ਼ਿਸ਼ ਵੱਧ ਤੋਂ ਵੱਧ ਕੀਤੀ ਜਾਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ, ‘‘ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅੰਤ ਵਿੱਚ ਸਿਵਲ ਸੁਸਾਇਟੀ ਦੇ ਸਬੰਧ ਹੀ ਕੰਮ ਆਉਣਗੇ, ਕਿਉਂਕਿ ਸਾਡੇ ਸੱਭਿਆਚਾਰਕ ਸਬੰਧ ਹਨ ਅਤੇ ਅਸੀਂ ਇੱਕ ਰਾਸ਼ਟਰ ਰਹੇ ਹਾਂ। ਇਸ ਲਈ, ਇਸ ਗੱਲ ’ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਦੇਸ਼ ਦੀ ਸੁਰੱਖਿਆ ਅਤੇ ਸਵੈ-ਮਾਣ ਦੀ ਰੱਖਿਆ ਹੋਣੀ ਚਾਹੀਦੀ ਹੈ ਅਤੇ ਮੌਜੂਦਾ ਸਰਕਾਰ ਨੂੰ ਇਸ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਪਰ ਇਸ ਦੇ ਨਾਲ ਹੀ ਸਾਨੂੰ ਦਰਵਾਜ਼ੇ ਬੰਦ ਕਰਨ ਦੀ ਲੋੜ ਨਹੀਂ। ਸਾਨੂੰ ਹਮੇਸ਼ਾ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।’’ ਇਸੇ ਦੌਰਾਨ ਦਿੱਲੀ ਵਿੱਚ ਸੰਗਠਨ ਦੀ ਨਵੀਂ ਬਣੀ 12-ਮੰਜ਼ਿਲਾ ਇਮਾਰਤ ਵਿੱਚ ਵਿਦੇਸ਼ੀ ਮੀਡੀਆ ਲਈ ਰੱਖੀ ਵਿਸ਼ੇਸ਼ ਬ੍ਰੀਫਿੰਗ ਦੌਰਾਨ ਹੋਸਬਲੇ ਨੇ ਕਿਹਾ, ‘‘ਆਰ ਐੱਸ ਐੱਸ ਵਿਰੁੱਧ ਮੁੱਖ ਦੋਸ਼ ਹਨ ਕਿ ਇਹ ਸਮਾਜ ਨੂੰ ਪਿੱਛੇ ਵੱਲ ਖਿੱਚ ਰਿਹਾ ਹੈ। ਇਹ ਨੀਮ ਫ਼ੌਜੀ ਸੰਸਥਾ ਹੈ। ਇਹ ਹਿੰਦੂ ਸਰਵੋਤਮਵਾਦ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਇਸ ਕਰ ਕੇ ਦੂਜੇ ਲੋਕ ਦੂਜੇ ਦਰਜੇ ਦੇ ਨਾਗਰਿਕ ਬਣ ਗਏ ਹਨ।’’ ਹੋਸਬਲੇ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ, ‘‘ਅਸਲੀਅਤ ਇਸ ਤੋਂ ਬਿਲਕੁਲ ਵੱਖ ਹੈ।’’

Share: