ਹੱਤਿਆ ਕਰਕੇ ਅਮਰੀਕਾ ਭੱਜੇ ਮੁਲਜ਼ਮ ਨੂੰ ਕੈਨੇਡਾ ਪੁਲੀਸ ਨੇ ਦਬੋਚਿਆ

ਹੱਤਿਆ ਕਰਕੇ ਅਮਰੀਕਾ ਭੱਜੇ ਮੁਲਜ਼ਮ ਨੂੰ ਕੈਨੇਡਾ ਪੁਲੀਸ ਨੇ ਦਬੋਚਿਆ

ਵੈਨਕੂਵਰ: ਕੈਨੇਡਾ ਪੁਲੀਸ ਨੇ ਸਰੀ ਦੇ ਦੱਖਣੀ ਖੇਤਰ ਵਿੱਚ ਦਸੰਬਰ 2024 ’ਚ ਹੋਏ ਹੱਤਿਆ ਕਾਂਡ ਦੇ ਮੁਲਜ਼ਮ ਨੂੰ ਅਮਰੀਕਾ ਤੋਂ ਗ੍ਰਿਫ਼ਤਾਰ ਕੀਤਾ ਹੈ। ਇੱਕ ਮੁਲਜ਼ਮ ਸਰਤਾਜ ਸਿੰਘ ਨੂੰ ਤਾਂ ਪੁਲੀਸ ਨੇ ਪਹਿਲਾਂ ਹੀ ਕਾਬੂ ਕਰ ਲਿਆ ਸੀ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਦੇ ਹੱਤਿਆਵਾਂ ਮਾਮਲਿਆਂ ਨਾਲ ਸਬੰਧਤ ਸ਼ਾਖਾ ਦੇ ਬੁਲਾਰੇ ਸਰਜੈਂਟ ਫਰੈਡਾ ਫੌਂਗ ਨੇ ਦੱਸਿਆ ਕਿ 14 ਦਸੰਬਰ 2024 ਨੂੰ ਸਰੀ ਦੇ 108 ਐਵੇਨਿਊ ਅਤੇ 147 ਬਲਾਕ ਸਥਿੱਤ ਘਰ ’ਚ ਹੋਈ ਗੋਲੀਬਾਰੀ ਵਿੱਚ ਨੌਜਵਾਨ ਨੂੰ ਮਾਰ ਦਿੱਤਾ ਗਿਆ ਸੀ। ਪੁਲੀਸ ਨੇ ਸਬੂਤ ਇੱਕਠੇ ਕਰਦਿਆਂ ਇਸ ਮਾਮਲੇ ਵਿੱਚ ਸਰਤਾਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ, ਪਰ ਅਮਨ ਵਾਰਦਾਤ ਕਰਕੇ ਅਮਰੀਕਾ ਭੱਜ ਗਿਆ ਸੀ।
ਉਨ੍ਹਾਂ ਦੱਸਿਆ ਕਿ ਅਮਰੀਕਾ ’ਚ ਉਸ ਦੇ ਠਿਕਾਣੇ ਦਾ ਪਤਾ ਲਾ ਕੇ ਉਸ ਨੂੰ ਕਾਬੂ ਕੀਤਾ ਅਤੇ ਕੈਨੇਡਾ ਲਿਆਂਦਾ ਹੈ, 11 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਓਂਟਾਰੀਓ ਦੀ ਪੀਲ ਪੁਲੀਸ ਨੇ 23 ਸਾਲਾਂ ਦੇ ਨੌਜਵਾਨ ਕਬੀਰ ਜਾਂਗਰਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ’ਤੇ ਇੱਕ ਲੜਕੀ ਨੂੰ ਗੁੰਮਰਾਹ ਕਰਕੇ ਆਪਣੇ ਜਾਲ ਚ ਫਸਾਉਣ ਤੋਂ ਬਾਦ ਉਸਤੋਂ ਦੇਹ-ਵਪਾਰ ਕਰਾਉਣ ਦੇ ਦੋਸ਼ ਹਨ । ਉਸ ਸੋਸ਼ਲ ਮੀਡੀਆ ਰਾਹੀਂ ਗ੍ਰਾਹਕ ਲੱਭ ਕੇ ਉਨ੍ਹਾਂ ਤੋਂ ਲਏ ਪੈਸੇ ਆਪਣੇ ਕੋਲ ਰੱਖਦਾ ਸੀ। ਪੁਲੀਸ ਨੇ ਉਸ ਖ਼ਿਲਾਫ਼ ਵੱਖ ਵੱਖ ਧਾਰਾਵਾਂ ਹੇਠ 7 ਦੋਸ਼ ਆਇਦ ਕੀਤੇ ਹਨ ਅਤੇ ਪੀੜਤ ਹੋਰ ਔਰਤਾਂ ਨੂੰ ਸਾਹਮਣੇ ਆਉਣ ਦੀ ਅਪੀਲ ਕੀਤੀ ਹੈ ਤਾਂ ਕਿ ਉਸ ਵਿਰੁੱਧ ਕਾਰਵਾਈ ਕੀਤੀ ਜਾ ਸਕੇ।
Share: